13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Friday, Sep 30, 2022 - 02:03 PM (IST)

13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਮੋਹਾਲੀ (ਸੰਦੀਪ) : ਮੋਹਾਲੀ ਦੇ ਇਕ ਹਸਪਤਾਲ ਵਿਚ 13 ਸਾਲਾ ਬੱਚੀ ਵਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਜਣੇਪੇ ਦੇ ਅਗਲੇ ਦਿਨ ਹਸਪਤਾਲ ਵਲੋਂ ਜਦੋਂ ਬੱਚੇ ਦੀ ਮਾਂ ਦਾ ਆਧਾਰ ਕਾਰਡ ਚੈੱਕ ਕੀਤਾ ਗਿਆ ਤਾਂ ਉਦੋਂ ਪਤਾ ਲੱਗਾ ਕਿ ਉਸਦੀ ਉਮਰ 13 ਸਾਲ ਹੈ। ਇਸ ਸੰਬੰਧੀ ਪਤਾ ਲੱਗਣ ’ਤੇ ਐੱਸ. ਐੱਮ. ਓ. ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਪੁਲਸ ਬੱਚੀ ਦੀ ਉਮਰ ਦਾ ਪਤਾ ਲਾਉਣ ਪਹੁੰਚੀ ਤਾਂ ਕੁਝ ਸਮੇਂ ਬਾਅਦ ਉਸਦਾ ਪਤੀ ਬੱਚੀ ਅਤੇ ਪਤਨੀ ਨੂੰ ਬਿਨਾਂ ਛੁੱਟੀ ਦੇ ਹਸਪਤਾਲ ਤੋਂ ਲੈ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਉਧਰ ਐੱਸ. ਐੱਮ. ਓ. ਨੇ ਦੱਸਿਆ ਕਿ 27 ਸਤੰਬਰ ਨੂੰ ਇਕ ਵਿਅਕਤੀ ਆਪਣੇ ਨਾਲ ਉਸ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚਿਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਵੇਖਿਆ ਕਿ ਬੱਚੀ ਨੂੰ ਦਰਦ ਹੋ ਰਿਹਾ ਸੀ। ਡਾਕਟਰਾਂ ਨੇ ਤੁਰੰਤ ਬੱਚੀ ਨੂੰ ਦਾਖਲ ਕਰ ਲਿਆ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਰਾਤ ਨੂੰ ਹੀ ਬੱਚੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਉਸਦੇ ਨਾਲ ਆਏ ਨੌਜਵਾਨ ਨੇ ਖੁਦ ਨੂੰ ਉਸਦਾ ਪਤੀ ਦੱਸਦੇ ਹੋਏ ਆਪਣੀ ਪਤਨੀ ਦੀ ਉਮਰ 18 ਸਾਲ ਦੱਸੀ ਸੀ। ਮਾਮਲਾ ਵੱਧਦਾ ਦੇਖ ਕੇ ਉਕਤ ਨੌਜਵਾਨ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ : ਸਮਰਾਲਾ ’ਚ ਵੱਡੀ ਘਟਨਾ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਰ ਬੱਚਿਆਂ ਦਾ ਪਿਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News