ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਵਾਲੇ 925 ਵਿਅਕਤੀ ਅਨਟ੍ਰੇਸ

Sunday, Mar 08, 2020 - 11:21 PM (IST)

ਚੰਡੀਗਡ਼੍ਹ,(ਸ਼ਰਮਾ)- ਕੋਰੋਨਾ ਵਾਇਰਸ ਸਬੰਧੀ ਕੇਂਦਰ ਤੋਂ ਪ੍ਰਾਪਤ ਉਨ੍ਹਾਂ 5950 ਵਿਅਕਤੀਆਂ, ਜਿਨ੍ਹਾਂ ਦੀ ਵੱਖ-ਵੱਖ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਰਹੀ ਹੈ, ’ਚੋਂ 925 ਵਿਅਕਤੀਆਂ ਦਾ ਹਾਲੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪਤਾ ਨਹੀਂ ਲਾ ਸਕਿਆ ਹੈ, ਜਿਸ ਕਾਰਣ ਇਸ ’ਤੇ ਨਜ਼ਰ ਨਹੀਂ ਰੱਖੀ ਜਾ ਰਹੀ। ਪੰਜਾਬ ਸਰਕਾਰ ਨੇ ਇਸ ਸਬੰਧ ’ਚ ਕੇਂਦਰ ਨੂੰ ਸੂਚਿਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਪਿਛਲੇ ਦਿਨ ਤਕ ਅੰਮ੍ਰਿਤਸਰ-ਮੋਹਾਲੀ ਏਅਰਪੋਰਟ ’ਤੇ ਲਡ਼ੀਵਾਰ 51644 ਅਤੇ 5605 ਮੁਸਾਫਰਾਂ ਦੀ ਸਕਰੀਨਿੰਗ ਕੀਤੀ ਗਈ। ਇਸ ਤੋਂ ਇਲਾਵਾ ਵਾਹਗਾ/ਅਟਾਰੀ ਵਾਰਡਰ ਚੈੱਕ ਪੋਸਟ ’ਤੇ 5635 ਅਤੇ ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ ’ਤੇ 13452 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ। ਇਨ੍ਹਾਂ ਸਭ ’ਚੋਂ ਸਿਰਫ ਅੰਮ੍ਰਿਤਸਰ ਏਅਰਪੋਰਟ ’ਤੇ ਸਿਰਫ 4 ਵਿਅਕਤੀ ਕੋਰੋਨਾ ਦੇ ਸ਼ੱਕੀ ਪਾਏ ਗਏ ਸਨ। ਬੁਲੇਟਿਨ ਅਨੁਸਾਰ ਸ਼ਨੀਵਾਰ ਤਕ ਕੇਂਦਰ ਤੋਂ ਪ੍ਰਾਪਤ 5950 ਮੁਸਾਫਰਾਂ ਦੀ ਸੂਚੀ ’ਚੋਂ 9 ਵਿਅਕਤੀ ਕੋਰੋਨਾ ਵਾਇਰਸ ਲਈ ਸ਼ੱਕੀ ਪਾਏ ਗਏ ਹਨ, ਜਦੋਂਕਿ 3605 ਦੀ ਨਿਗਰਾਨੀ ਦੀ 28 ਦਿਨ ਦੀ ਸਮਾਂ ਸੀਮਾ ਪਾਰ ਹੋ ਚੁੱਕੀ ਹੈ। 58 ਵਿਅਕਤੀਆਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂਕਿ 1360 ਵਿਅਕਤੀਆਂ ਨੂੰ ਨਿਗਰਾਨੀ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ ਸ਼ੱਕੀ 9 ਵਿਅਕਤੀਆਂ ਨੂੰ ਹਸਪਤਾਲਾਂ ’ਚ ਦਾਖਲ ਕੀਤਾ ਗਿਆ ਹੈ, ਜਦੋਂਕਿ ਹੋਰ 1351 ਨੂੰ ਘਰਾਂ ’ਚ ਵੱਖ-ਵੱਖ ਰੱਖ ਕੇ ਨਿਗਰਾਨੀ ਰੱਖੀ ਜਾ ਰਹੀ ਹੈ।

ਕੇਂਦਰ ਵਲੋਂ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਵਾਲੇ ਵਿਅਕਤੀਆਂ ਦਾ ਸਾਰਾ ਰਿਕਾਰਡ ਅਰਥਾਤ ਉਨ੍ਹਾਂ ਦਾ ਪਤਾ ਜਾਂ ਫੋਨ ਨੰਬਰ ਉਪਲੱਬਧ ਨਾ ਹੋਣ ਕਾਰਣ ਤੱਤਕਾਲ ਪਤਾ ਲਾਉਣ ’ਚ ਮੁਸ਼ਕਲ ਆਉਂਦੀ ਹੈ। ਹਾਲਾਂਕਿ ਵਿਭਾਗ ਵੱਲੋਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹੀ ਕਾਰਣ ਹੈ ਕਿ ਜਿੱਥੇ 6 ਮਾਰਚ ਤੱਕ ਅਨਟ੍ਰੇਸ ਵਿਅਕਤੀਆਂ ਦੀ ਗਿਣਤੀ 1074 ਸੀ, ਉਥੇ ਹੀ 7 ਮਾਰਚ ਨੂੰ ਇਹ ਗਿਣਤੀ 925 ਰਹਿ ਗਈ। ਹਾਲਾਂਕਿ ਇਸ ਸਮਾਂ ਸੀਮਾ ’ਚ 58 ਨਵੇਂ ਆਦਮੀਆਂ ਦੀ ਟ੍ਰੈਵਲ ਹਿਸਟਰੀ ਦੀ ਜਾਣਕਾਰੀ ਕੇਂਦਰ ਤੋਂ ਪ੍ਰਾਪਤ ਹੋਈ ਸੀ।

-ਕੁਮਾਰ ਰਾਹੁਲ, ਸਿਹਤ ਸਕੱਤਰ ਪੰਜਾਬ ਸਰਕਾਰ


Bharat Thapa

Content Editor

Related News