ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

Tuesday, Jun 22, 2021 - 10:01 AM (IST)

ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ

ਲੁਧਿਆਣਾ/ਹੰਬੜਾਂ (ਅਨਿਲ, ਜ. ਬ.) - ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਪੁਲਸ ਚੌਕੀ ਹੰਬੜਾਂ ਦੇ ਇਲਾਕੇ ’ਚ ਇਕ 9 ਸਾਲ ਕੁੜੀ ਦਾ ਉਸ ਦੇ ਮਤਰੇਏ ਪਿਓ ਨੇ ਉਸ ਦੀ ਸਕੀ ਮਾਂ ਨਾਲ ਮਿਲ ਕੇ ਕਤਲ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਲਾਡੋਵਾਲ ਦੇ ਮੁਖੀ ਸਤਵੰਤ ਸਿੰਘ ਬੈਂਸ ਅਤੇ ਚੌਕੀ ਇੰਚਾਰਜ ਹਰਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੰਬੜਾਂ ਇਲਾਕੇ ਵਿਚ ਕਾਕਾ ਰਾਮ-ਹਰੀ ਚੰਦ ਨਾਮੀ ਇਕ ਫੈਕਟਰੀ ਹੈ। ਇਥੇ ਨਰਿੰਦਰ ਪਾਲ ਆਪਣੀ ਪਤਨੀ ਪਿੰਕੀ ਅਤੇ 9 ਸਾਲਾ ਬੇਟੀ ਭਾਰਤੀ ਨਾਲ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਬੀਤੀ ਐਤਵਾਰ ਦੀ ਰਾਤ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ 9 ਸਾਲ ਦੀ ਕੁੜੀ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਕੁੜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ’ਚ ਲਿਜਾਇਆ ਗਿਆ। ਇਥੇ ਡਾਕਟਰਾਂ ਦੀ ਰਿਪੋਰਟ ’ਚ ਖੁਲਾਸਾ ਹੋਇਆ ਕਿ ਕੁੜੀ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

ਜਾਂਚ ਅਧਿਕਾਰੀ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਕੇਸ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਕੁੜੀ ਭਾਰਤੀ ਦੀ ਮਾਂ ਪਿੰਕੀ ਨੇ 2 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਨਰਿੰਦਰ ਪਾਲ ਨਾਲ ਵਿਆਹ ਕੀਤਾ ਸੀ। ਕਈ ਵਾਰ ਕੁੜੀ ਕਾਰਨ ਉਨ੍ਹਾਂ ਦਾ ਲੜਾਈ-ਝਗੜਾ ਹੁੰਦਾ ਰਹਿੰਦਾ ਸੀ, ਜਿਸ ਤੋਂ ਬਾਅਦ ਕੁੜੀ ਦੇ ਮਤਰੇਏ ਬਾਪ ਨਰਿੰਦਰਪਾਲ ਨੇ ਆਪਣੀ ਪਤਨੀ ਨਾਲ ਮਿਲ ਕੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਅਤੇ ਐਤਵਾਰ ਨੂੰ ਨਰਿੰਦਰਪਾਲ ਆਪਣੇ ਕੰਮ ’ਤੇ ਚਲਾ ਗਿਆ। ਘਰ ਵਿੱਚ ਭਾਰਤੀ ਮਾਂ ਦੇ ਨਾਲ ਇਕੱਲੀ ਰਹਿੰਦੀ ਸੀ, ਜਿਸ ਤੋਂ ਬਾਅਦ ਨਰਿੰਦਰਪਾਲ ਸਵੇਰੇ 4 ਵਜੇ ਆਪਣੇ ਘਰ ਆਇਆ ਅਤੇ ਆਪਣੀ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਹ ਫਿਰ ਫੈਕਟਰੀ ਵਿੱਚ ਡਿਊਟੀ ’ਤੇ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ - ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

ਉਸ ਦੇ ਜਾਣ ਤੋਂ ਕੁੱਝ ਸਮੇਂ ਬਾਅਦ ਮ੍ਰਿਤਕ ਬੱਚੀ ਦੀ ਮਾਂ ਪਿੰਕੀ ਨੇ ਰੌਲਾ ਪਾ ਦਿੱਤਾ ਕਿ ਉਸ ਦੀ ਕੁੜੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਹੰਬੜਾਂ ਪੁਲਸ ਨੂੰ ਸ਼ੱਕ ਹੋਇਆ ਕਿ 9 ਸਾਲ ਦੀ ਕੁੜੀ ਨੂੰ ਹਾਰਟ ਅਟੈਕ ਕਿਵੇਂ ਹੋ ਗਿਆ, ਜਿਸ ਕਾਰਨ ਪੁਲਸ ਨੇ ਮ੍ਰਿਤਕ ਕੁੜੀ ਦਾ ਪੋਸਟਮਾਰਟਮ ਕਰਵਾਇਆ, ਜਿਸ ’ਚ ਕੁੜੀ ਦਾ ਕਤਲ ਕਰਨ ਦੀ ਪੁਸ਼ਟੀ ਹੋਈ। ਥਾਣਾ ਮੁਖੀ ਸਤਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਲੜਕੀ ਦੇ ਮਤਰੇਏ ਪਿਓ ਨਰਿੰਦਰਪਾਲ ਅਤੇ ਮਾਂ ਪਿੰਕੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰ ਲਈ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


author

rajwinder kaur

Content Editor

Related News