ਨਿੱਕੀ ਉਮਰ ਵੱਡੀਆਂ ਪੁਲਾਂਘਾਂ : 9 ਸਾਲਾ ਹਰਵੀਰ ਸਿੰਘ ਸੋਢੀ ਨੇ ਬਣਾਇਆ ਇਹ ਵਰਲਡ ਰਿਕਾਰਡ

Wednesday, May 24, 2023 - 01:59 AM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਨਿੱਕੀ ਉਮਰ ਵੱਡੀਆਂ ਪੁਲਾਂਘਾਂ, ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਹਮਾਯੂੰਪੁਰ, ਸਰਹਿੰਦ ਨਿਵਾਸੀ ਸੋਢੀ ਕਾਲੋਨੀ, ਵਾਰਡ ਨੰਬਰ 9 ਦੇ ਵਸਨੀਕ ਨਿੱਕੇ ਸਰਦਾਰ ਹਰਵੀਰ ਸਿੰਘ ਸੋਢੀ ਨੇ, ਜਿਸ ਨੇ 9 ਸਾਲ ਦੀ ਉਮਰ ’ਚ ਅੰਗਰੇਜ਼ੀ ਟਾਈਪਿੰਗ (ਇਕ ਮਿੰਟ ’ਚ 45 ਦੀ ਸਪੀਡ) ਤੇ ਪੰਜਾਬੀ ਰਾਵੀ ਫੋਂਟ ਟਾਈਪਿੰਗ (ਇਕ ਮਿੰਟ ’ਚ 37 ਦੀ ਸਪੀਡ) ਕੱਢ ਕੇ ‘ਇਨਫਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਤੇ ਉਨ੍ਹਾਂ ਦੀ ਇਸ ਕਿਤਾਬ ’ਚ ਆਪਣਾ ਨਾਂ ਦਰਜ ਕਰਵਾ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸੋਢੀ ਪਰਿਵਾਰ, ਸੇਂਟ ਮੈਰੀ ਸਕੂਲ ਮਹਾਂਦੀਆਂ ਤੇ ਇਲਾਕੇ ਦਾ ਨਾਂ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਗੋਲ਼ੀਆਂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਹਰਵੀਰ ਸਿੰਘ ਸੋਢੀ ਚੌਥੀ ਕਲਾਸ ਦਾ ਵਿਦਿਆਰਥੀ ਤੇ ਜਸ਼ਨਪ੍ਰੀਤ ਕੌਰ ਤੇ ਸਿਮਰਪ੍ਰੀਤ ਕੋਰ ਦਾ ਛੋਟਾ ਭਰਾ ਹੈ, ਜਿਸ ਨੇ ਬਹੁਤ ਹੀ ਛੋਟੀ ਉਮਰ ’ਚ ਇਹ ਮੁਕਾਮ ਹਾਸਲ ਕੀਤਾ ਹੈ। ‘ਇਨਫਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ਦੀ ਪੰਜਾਬ ਸੂਬੇ ਦੀ ਇੰਚਾਰਜ ਉਪਾਸਨਾ ਨੇ ਦੱਸਿਆ ਕਿ ਭਾਵੇਂ ਇਸ ਤੋਂ ਵੱਧ ਸਪੀਡ ਵਾਲੇ ਵੀ ਬਹੁਤ ਸਾਰੇ ਮਿਲ ਜਾਣਗੇ ਪਰ 9 ਸਾਲਾਂ ਦੀ ਉਮਰ ’ਚ ਟਾਈਪਿੰਗ ਸਿੱਖ ਕੇ ਅਜਿਹਾ ਰਿਕਾਰਡ ਕੋਈ ਨਹੀਂ ਬਣਾਉਂਦਾ। ਹਰਵੀਰ ਸਿੰਘ ਸੋਢੀ ਬਾਕੀ ਬੱਚਿਆਂ ਵਾਸਤੇ ਪ੍ਰੇਰਣਾ ਦਾ ਸਰੋਤ ਵੀ ਬਣਿਆ ਹੈ। ਉਸ ਦੇ ਪਿਤਾ ਹਰਪਾਲ ਸਿੰਘ ਸੋਢੀ ਜਿਨ੍ਹਾਂ ਦੇ ਵੀ 2 ਰਿਕਾਰਡ ‘ਇੰਡੀਆਂ ਬੁੱਕ ਆਫ ਰਿਕਾਰਡ’ ’ਚ ਦਰਜ ਹਨ ਤੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ’ਚ ਬਤੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵਜੋਂ ਦਫ਼ਤਰ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮਾਤਾ ਹੇਮਲਤਾ, ਜੋ ਬਲਾਕ ਕੋਆਰਡੀਨੇਟਰ, ਪੋਸ਼ਣ ਅਭਿਆਨ, ਸੀ. ਡੀ. ਪੀ. ਓ. ਦਫ਼ਤਰ ਸਰਹਿੰਦ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ। ਹਰਵੀਰ ਸਿੰਘ ਸੋਢੀ ਨੂੰ ਪੜ੍ਹਾਈ ਦੇ ਨਾਲ-ਨਾਲ ਇਸ ਵੱਖਰੀ ਸਕਿੱਲ ਪ੍ਰਾਪਤ ਕਰਨ ਤੇ ਇਸ ਪ੍ਰਾਪਤੀ ’ਤੇ ਮਾਣ ਹੈ। ਹਰਵੀਰ ਦਾ ਅਗਲਾ ਸੁਫ਼ਨਾ ਤੀਜੀ ਭਾਸ਼ਾ ਹਿੰਦੀ ਦੀ ਟਾਈਪਿੰਗ ਸਿੱਖਣ ਦਾ ਹੈ, ਜੋ ਆਪਣੀ ਲਗਨ ਤੇ ਮਿਹਨਤ ਨਾਲ ਇਹ ਟੀਚਾ ਵੀ ਜੂਨ ਦੀਆਂ ਛੁੱਟੀਆਂ ’ਚ ਪੂਰਾ ਕਰ ਲਵੇਗਾ। ਇਸ ਮੌਕੇ ਪੱਤਰਕਾਰ ਯੂਨੀਅਨ, ਸੰਗੀਤ ਪ੍ਰੇਮੀ ਕਲੱਬ ਸਰਹਿੰਦ, ਕਿਸ਼ੋਰ ਕੁਮਾਰ ਫੈਨਜ਼ ਕਲੱਬ ਸਰਹਿੰਦ, ਤਰਕਸ਼ੀਲ ਸੋਸਾਇਟੀ ਸਰਹਿੰਦ, ਭਾਰਤ ਵਿਕਾਸ ਪ੍ਰ਼ਸ਼ੀਦ ਸਰਹਿੰਦ,ਸਮੁਹ ਮਿਊਂਸੀਪਲ ਕੌਂਸਲਰ ਸਰਹਿੰਦ, ਕਲਾਸ ਫੋਰ ਕਮ ਸਵੀਪਰ ਯੂਨੀਅਨ ਸਿਵਲ ਹਸਪਤਾਲ ਤੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਫਤਹਿਗੜ੍ਹ ਸਾਹਿਬ ਤੇ ਪੰਜਾਬ ਦੇ ਅਹੁਦੇਦਾਰਾਂ/ਦੋਸਤਾਂ/ਰਿਸ਼ਤੇਦਾਰਾਂ ਨੇ ਇਸ ਪ੍ਰਾਪਤੀ ’ਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਮੁਆਵਜ਼ਾ ਘਪਲਾ, ਕਰੋੜਾਂ ਰੁਪਏ ਦਾ ਗ਼ਲਤ ਮੁਨਾਫ਼ਾ ਲੈਣ ਵਾਲੇ ਛੇ ਹੋਰ ਮੁਲਜ਼ਮ ਗ੍ਰਿਫ਼ਤਾਰ


Manoj

Content Editor

Related News