9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

Tuesday, Jun 13, 2023 - 11:29 AM (IST)

9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਸ੍ਰੀ ਅਨੰਦਪੁਰ ਸਾਹਿਬ/ਢੇਰ (ਦਲਜੀਤ ਸਿੰਘ/ਜ.ਬ.)- ਪਿੰਡ ਗੰਭੀਰਪੁਰ ਦੇ ਰਹਿਣ ਵਾਲੇ 9 ਸਾਲਾ ਮੁੰਡੇ ਅਰਜਿਤ ਸ਼ਰਮਾ ਨੇ 17 ਕਿਲੋਮੀਟਰ ਮੁਸ਼ਕਿਲ ਪਹਾੜੀ ਅਤੇ ਗਲੇਸ਼ੀਅਰ ਵਾਲਾ ਰਸਤਾ ਪੈਦਲ ਟ੍ਰੈਕ ਕਰ ਕੇ ਲਗਭਗ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਤਿਰੰਗਾ ਝੰਡਾ ਲਹਿਰਾਇਆ ਹੈ। ਅਰਜਿਤ ਸ਼ਰਮਾ ਪੰਜਵੀਂ ਜਮਾਤ ’ਚ ਪੜ੍ਹਦਾ ਅਤੇ ਇਸ ਮੌਕੇ ਉਸ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਇਸ ਬੱਚੇ ਤੋਂ ਇਲਾਵਾ ਇਸ ਟ੍ਰੈਕ ਗਰੁੱਪ ’ਚ 6 ਹੋਰ ਲੋਕ ਸ਼ਾਮਲ ਸਨ। ਅਰਜਿਤ ਨੇ ਦੱਸਿਆ ਕਿ ਉਨ੍ਹਾਂ ਨੇ 10 ਜੂਨ ਸਵੇਰੇ 9 ਵਜੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਕਰੇਰੀ ਤੋਂ ਪੈਦਲ ਸਫ਼ਰ ਸ਼ੁਰੂ ਕੀਤਾ ਅਤੇ ਦੁਪਹਿਰ 2 ਵਜੇ 10 ਕਿਲੋਮੀਟਰ ਦਾ ਮੁਸ਼ਕਿਲ ਪਹਾੜੀ ਰਸਤਾ ਤੈਅ ਕਰ ਕੇ ਲਗਭਗ 10,000 ਫੁੱਟ ਉੱਚੀ ਕਰੇਰੀ ਝੀਲ ਦੇ ਕੰਢੇ ਪਹੁੰਚ ਕੇ ਉੱਥੇ ਟੈਂਟ ’ਚ ਰਾਤ ਬਿਤਾਈ। ਇਸ ਤੋਂ ਬਾਅਦ ਅਗਲੇ ਦਿਨ ਸਵੇਰੇ 5.45 ’ਤੇ ਮਿਨਕਿਆਨੀ ਪਾਸ ਲਈ ਸਫ਼ਰ ਸ਼ੁਰੂ ਕੀਤਾ। ਇਹ ਰਸਤਾ ਤਿੱਖੀ ਚੜ੍ਹਾਈ ਵਾਲਾ ਸੀ ਅਤੇ ਵਾਰ-ਵਾਰ ਮੀਂਹ ਇਸ ਸਫ਼ਰ ਨੂੰ ਹੋਰ ਮੁਸ਼ਕਿਲ ਬਣਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ ਦਾ ਸੁਫ਼ਨਾ ਹੋਇਆ ਪੂਰਾ

ਰਸਤੇ ’ਚ ਵੱਡੀਆਂ-ਵੱਡੀਆਂ ਚੱਟਾਨਾਂ ਅਤੇ ਗਲੇਸ਼ੀਅਰ ਸਨ। ਲਗਭਗ 7 ਕਿਲੋਮੀਟਰ ਦਾ ਇਹ ਰਸਤਾ ਪਾਰ ਕਰ ਕੇ ਗਰੁੱਪ ਲਗਭਗ ਸਵੇਰੇ 10 ਵਜੇ ਪਾਸ ’ਤੇ ਪਹੁੰਚਣ ’ਚ ਸਫ਼ਲ ਹੋ ਗਿਆ। ਇਹ ਪਾਸ ਧੌਲਾਧਾਰ ਪਹਾੜੀਆਂ ’ਚ ਸਥਿਤ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News