ਏਸ਼ੀਆਈ ਖੇਡਾਂ ਲਈ ਰੋਇੰਗ ਟੀਮ ''ਚ ਪੰਜਾਬ ਦੇ 9 ਖਿਡਾਰੀ

Tuesday, Aug 14, 2018 - 02:22 AM (IST)

ਚੰਡੀਗੜ- ਜਕਾਰਤਾ 'ਚ ਏਸ਼ੀਆਈ ਖੇਡ 'ਚ ਹਿੱਸਾ ਲੈਣ ਜਾ ਰਹੇ ਭਾਰਤੀ ਖੇਡ ਦਲ 'ਚ ਰੋਇੰਗ ਦੀ ਪੁਰਸ਼ ਟੀਮ 'ਚ 7 ਤੇ ਮਹਿਲਾ ਟੀਮ ਵਿਚ 2 ਖਿਡਾਰੀ ਪੰਜਾਬ ਦੇ ਹਨ। ਪੁਰਸ਼ 'ਚ ਮਾਨਸਾ ਜ਼ਿਲੇ ਦੇ ਪਿੰਡ ਦਲੇਲਵਾਲਾ ਦਾ ਓਲੰਪੀਅਨ ਸਵਰਣ ਸਿੰਘ ਵਿਰਕ, ਕਿਸ਼ਨਗੜ੍ਹ ਫਰਵਾਹੀ ਦਾ ਸੁਖਮੀਤ ਸਿੰਘ, ਮੋਗੇ ਜ਼ਿਲੇ ਦੇ ਪਿੰਡ ਠੱਠੀ ਭਾਈ ਦਾ ਭਗਵਾਨ ਸਿੰਘ, ਦਾਤਾ ਪਿੰਡ ਦਾ ਮਨਪ੍ਰੀਤ ਸਿੰਘ, ਤਰਨਤਾਰਨ ਜ਼ਿਲੇ ਦੇ ਪਿੰਡ ਆਸਲ ਉਤਾੜ ਦਾ ਮਲਕੀਅਤ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੁਰਦਾਂ ਦਾ ਜਗਬੀਰ ਸਿੰਘ ਤੇ ਬਨੂੜ ਦਾ ਗੁਰਿੰਦਰ ਸਿੰਘ ਹੈ। ਮਹਿਲਾ ਟੀਮ 'ਚ ਰੋਪੜ ਦੇ ਸੀਹੋਂ ਮਾਜਰਾ ਦੀ ਹਰਪ੍ਰੀਤ ਕੌਰ ਤੇ ਲੁਧਿਆਣਾ ਦੇ ਸਿਰਥਲਾ ਦੀ ਨਵਨੀਤ ਕੌਰ।


Related News