ਦੋ ਕਾਰਾਂ ਤੇ ਇਕ ਮੋਟਰਸਾਈਕਲ ਦੇ ਆਪਸ ''ਚ ਟਕਰਾਉਣ ਕਾਰਨ 9 ਜ਼ਖਮੀ

Monday, Apr 02, 2018 - 05:44 AM (IST)

ਦੋ ਕਾਰਾਂ ਤੇ ਇਕ ਮੋਟਰਸਾਈਕਲ ਦੇ ਆਪਸ ''ਚ ਟਕਰਾਉਣ ਕਾਰਨ 9 ਜ਼ਖਮੀ

ਸੁਲਤਾਨਪੁਰ ਲੋਧੀ, (ਜੋਸ਼ੀ, ਸੋਢੀ)- ਅੱਜ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਦੋ ਕਾਰਾਂ ਤੇ ਇਕ ਮੋਟਰਸਾਈਕਲ ਦੇ ਆਪਸ 'ਚ ਟਕਰਾਉਣ 'ਤੇ ਚਾਰ ਔਰਤਾਂ ਸਮੇਤ ਕੁਲ 9 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਗਭਗ 12 ਵਜੇ ਇਕ ਸਵਿਫਟ ਕਾਰ ਜਿਸ ਨੂੰ ਜਗਤਾਰ ਸਿੰਘ ਪੁੱਤਰ ਪਿਆਰਾ ਸਿੰਘ ਚਲਾ ਰਿਹਾ ਸੀ, ਦੀ ਅੱਗੇ ਜਾ ਕੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਮਾਰੂਤੀ ਕਾਰ, ਜਿਸ ਨੂੰ ਜਗਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਚਲਾ ਰਿਹਾ ਸੀ, ਨਾਲ ਟਕਰਾ ਗਈ। ਦੋਨਾਂ ਕਾਰਾਂ 'ਚ ਸਵਾਰ ਤੇ ਮੋਟਰਸਾਈਕਲ ਸਵਾਰ ਪਿਆਰਾ ਸਿੰਘ, ਜਗਤਾਰ ਸਿੰਘ, ਸਾਹਿਬਦੀਪ ਸਿੰਘ, ਜਗਰੂਪ ਸਿੰਘ, ਨਿਸ਼ਾ, ਕਮਲਜੀਤ ਕੌਰ, ਅਨੂਪ ਕੌਰ ਤੇ ਹਰਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ।


Related News