ਖੰਨਾ 'ਚ ਜੂਏ ਦੇ ਅੱਡੇ ਦਾ ਪਰਦਾਫਾਸ਼, 9 ਜੁਆਰੀਆਂ ਨੂੰ ਮੌਕੇ ਤੋਂ ਕੀਤਾ ਗ੍ਰਿਫ਼ਤਾਰ

Tuesday, Oct 18, 2022 - 11:55 AM (IST)

ਬੀਜਾ (ਬਿਪਨ ) : ਖੰਨਾ ਸਿਟੀ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਪਾਸ਼ ਇਲਾਕੇ ਨਵੀਂ ਆਬਾਦੀ ਵਿਖੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 9 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ। ਕਾਬੂ ਕੀਤੇ ਇਨ੍ਹਾਂ ਵਿਅਕਤੀਆਂ ਦੇ ਕਬਜ਼ੇ ’ਚੋਂ 1 ਲੱਖ 38 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਐੱਸ. ਪੀ.(ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੀ. ਆਈ. ਏ ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਨਵੀਂ ਆਬਾਦੀ ਵਿਖੇ ਇਕ ਮਕਾਨ ਦੇ ਨਾਲ ਬਣੀ ਦੁਕਾਨ ’ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

ਦੁਕਾਨ ਦੇ ਅੰਦਰ ਜੂਆ ਚੱਲ ਰਿਹਾ ਸੀ। ਉੱਥੇ ਹੀ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਤਾਸ਼ ਅਤੇ 1 ਲੱਖ 38 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਸ ਨੇ ਅਨਿਲ ਗੁਪਤਾ ਪੁੱਤਰ ਕੇਵਲ ਕ੍ਰਿਸ਼ਨ ਗੁਪਤਾ ਵਾਸੀ ਨਵੀਂ ਆਬਾਦੀ ਖੰਨਾ, ਰੋਹਿਤ ਪੁੱਤਰ ਰਾਜ ਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਖੰਨਾ, ਸ਼ਰਨਵੀਰ ਸ਼ਰਮਾ ਪੁੱਤਰ ਗਿਆਨ ਚੰਦ ਵਾਸੀ ਭੁੱਟੋ ਜ਼ਿਲਾ ਫ਼ਤਹਿਗੜ੍ਹ ਸਾਹਿਬ, ਰੋਹਿਤ ਸੇਠੀ ਪੁੱਤਰ ਅਨਿਲ ਸੇਠੀ ਵਾਸੀ ਖਟੀਕਾਂ ਮੁਹੱਲਾ ਖੰਨਾ, ਵਿਜੇ ਕੁਮਾਰ ਪੁੱਤਰ ਸਵ. ਦੇਸ ਰਾਜ ਵਾਸੀ ਨਵੀਂ ਆਬਾਦੀ ਖੰਨਾ, ਜਸਪਾਲ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਵਾਰਡ ਨੰਬਰ-10 ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਦੀਪ ਇੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਨੇੜੇ ਅਦਾਲਤ ਕੰਪਲੈਕਸ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਰਾਕੇਸ਼ ਕੁਮਾਰ ਪੁੱਤਰ ਸਵ. ਰਾਮ ਲਾਲ ਵਾਸੀ ਬਿੱਲਾਂ ਵਾਲੀ ਛੱਪੜੀ ਖੰਨਾ, ਅਰਵਿੰਦ ਕੁਮਾਰ ਪੁੱਤਰ ਜੀਵਨ ਕੁਮਾਰ ਵਾਸੀ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ : ਪੰਜਾਬ ਸਕੱਤਰੇਤ ’ਚ ਪਸਰਨ ਲੱਗੀ ਸੁੰਨ, ‘ਆਪ’ ਸਣੇ ਬਾਕੀ ਪਾਰਟੀਆਂ ਦੀ ਗੁਜਰਾਤ-ਹਿਮਾਚਲ ਚੋਣਾਂ ’ਚ ਜਾਣ ਦੀ ਤਿਆਰੀ

ਜਾਂਚ ਤੋਂ ਪਤਾ ਲੱਗਾ ਕਿ ਇੱਥੇ ਕਾਫੀ ਸਮੇਂ ਤੋਂ ਜੂਆ ਚੱਲ ਰਿਹਾ ਸੀ। ਇੱਥੇ ਲੁਧਿਆਣਾ, ਖੰਨਾ, ਅਮਲੋਹ, ਸਰਹਿੰਦ, ਫਤਹਿਗੜ੍ਹ ਸਾਹਿਬ ਤੇ ਸਮਰਾਲਾ ਆਦਿ ਇਲਾਕਿਆਂ ਤੋਂ ਲੋਕ ਆ ਕੇ ਜੂਆ ਖੇਡਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News