ਖਰਾਬ ਮੌਸਮ ਕਾਰਨ 9 ਉਡਾਣਾਂ ਲੇਟ ਤੇ 1 ਰਹੀ ਰੱਦ

Saturday, Jan 20, 2018 - 08:01 AM (IST)

ਚੰਡੀਗੜ੍ਹ (ਲਲਨ) - ਖਰਾਬ ਮੌਸਮ ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ 9 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਵਿਸਤਾਰਾ ਏਅਰਲਾਈਨਜ਼ ਦੀ ਦਿੱਲੀ ਜਾਣ ਵਾਲੀ ਉਡਾਣ ਸ਼ੁੱਕਰਵਾਰ ਰੱਦ ਰਹੀ। ਸਟੇਸ਼ਨ ਮੈਨੇਜਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਸਪਾਈਸ ਜੈੱਟ ਦੀ ਦਿੱਲੀ ਜਾਣ ਵਾਲੀ ਉਡਾਣ ਸਵੇਰੇ 8.40 ਦੀ ਥਾਂ 10.40 ਵਜੇ ਰਵਾਨਾ ਹੋਈ। ਉਥੇ ਹੀ ਸਪਾਈਸ ਜੈੱਟ ਦੀ ਦਿੱਲੀ ਜਾਣ ਵਾਲੀ ਉਡਾਣ 2 ਘੰਟੇ ਲੇਟ ਉਡੀ।  ਤੀਜੀ ਫਲਾਈਟ ਐੱਸ. ਜੀ. 253 ਨਿਰਧਾਰਿਤ ਸਮੇਂ ਤੋਂ 2 ਘੰਟੇ ਲੇਟ ਉਡੀ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਉਡਾਣ ਵੀ ਸਵੇਰੇ 8 ਵਜੇ ਦੀ ਥਾਂ 10 ਵਜੇ ਉਡੀ। ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਉਡਾਣ 35 ਮਿੰਟ ਲੇਟ ਰਹੀ। ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਉਡਾਣ 1.35 ਘੰਟਾ ਲੇਟ ਤੇ ਉਡਾਣ 9 ਡਬਲਿਊ. 2651/2658 ਵੀ ਨਿਰਧਾਰਿਤ ਸਮੇਂ ਤੋਂ 1.20 ਘੰਟਾ ਲੇਟ ਰਹੀ। ਨਾਲ ਹੀ ਜੈੱਟ ਏਅਰਵੇਜ ਦੀ ਜੈਪੁਰ ਜਾਣ ਵਾਲੀ ਉਡਾਣ ਨਿਰਧਾਰਤ ਸਮੇਂ ਤੋਂ 2.50 ਘੰਟੇ ਲੇਟ ਉਡੀ। ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਉਡਾਣ 55 ਮਿੰਟ ਲੇਟ ਰਹੀ।  


Related News