ATM ''ਚੋਂ ਪੈਸੇ ਕਢਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਬੰਦੇ ਦੇ ਅਕਾਊਂਟ ''ਚੋਂ ਕੱਟੇ ਗਏ 85000, ਜਾਣੋ ਕਿਵੇਂ
Saturday, Sep 30, 2023 - 02:50 AM (IST)
ਫਗਵਾੜਾ (ਸੁਨੀਲ ਮਹਾਜਨ) : ਸ਼ਹਿਰ 'ਚ ਨੌਸਰਬਾਜ਼ ਵੱਲੋਂ ਏਟੀਐੱਮ ਕਾਰਡ ਬਦਲ ਕੇ 85000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੀੜਤ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਕੁਮਾਰ ਪੁੱਤਰ ਪੱਪੂ ਰਾਮ ਵਾਸੀ ਪਿੰਡ ਜਮਾਲਪੁਰ ਫਗਵਾੜਾ ਨੇ ਦੱਸਿਆ ਕਿ ਉਸ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਜੀ.ਟੀ. ਰੋਡ ਫਗਵਾੜਾ ਵਿਖੇ ਚੱਲ ਰਿਹਾ ਹੈ। ਇਸ ਦਾ ਉਸ ਨੂੰ ਬੈਂਕ ਵੱਲੋਂ ਉਸ ਨੂੰ ਏ.ਟੀ.ਐੱਮ. ਕਾਰਡ ਇਸ਼ੂ ਹੋਇਅ ਸੀ, ਜਿਸ ਦਾ ਕੋਡ ਜਨਰੇਟ ਕਰਨ ਲਈ ਮੈਂ ਬੈਂਕ ਦੇ ਏ.ਟੀ.ਐੱਮ. ਕੈਬਿਨ ਵਿੱਚ ਗਿਆ, ਜਿੱਥੇ ਇਕ ਵਿਅਕਤੀ ਪਹਿਲਾਂ ਹੀ ਮੌਜੂਦ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਬਿਸ਼ਨੋਈ ਅਦਾਲਤ ’ਚ ਪੇਸ਼, ਜਾਣੋ ਕਿੰਨੇ ਦਿਨਾਂ ਦਾ ਮਿਲਿਆ ਪੁਲਸ ਰਿਮਾਂਡ
ਜਦੋਂ ਉਸ ਦੇ ਕਾਰਡ ਦਾ ਕੋਡ ਜਨਰੇਟ ਨਹੀਂ ਹੋਇਆ ਤਾਂ ਉੱਥੇ ਖੜ੍ਹੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਮੈਂ ਉਸ ਦੇ ਕਾਰਡ ਦਾ ਕੋਡ ਜਨਰੇਟ ਕਰ ਦਿੰਦਾ ਹਾਂ। ਇਸ ਦੌਰਾਨ ਉਕਤ ਨੌਸਰਬਾਜ਼ ਨੇ ਮੇਰਾ ਏ.ਟੀ.ਐੱਮ. ਕਾਰਡ ਬਦਲ ਦਿੱਤਾ, ਜੋ ਕਿ ਕਿਸੇ ਦਲਜੀਤ ਸਿੰਘ ਦੇ ਨਾਂ 'ਤੇ ਹੈ। ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਖਾਤੇ 'ਚੋਂ 85000 ਰੁਪਏ ਕਢਵਾਉਣ ਦੀ ਕਾਲ ਅਤੇ ਮੈਸੇਜ ਆਇਆ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ 85000 ਰੁਪਏ ਦੀ ਠੱਗੀ ਮਾਰ ਲਈ ਗਈ ਹੈ। ਉਸ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਨੌਸਰਬਾਜ਼ ਨੂੰ ਫੜ ਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8