ਦਵਾਈ ਲੈਣ ਆਈ ਔਰਤ ਨਾਲ 85 ਸਾਲਾ ਵੈਦ ਵੱਲੋਂ ਜਬਰ-ਜ਼ਨਾਹ
Friday, Feb 09, 2018 - 06:56 AM (IST)

ਭਵਾਨੀਗੜ੍ਹ, (ਵਿਕਾਸ)- ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਭਵਾਨੀਗੜ੍ਹ ਪੁਲਸ ਨੇ 85 ਸਾਲਾ ਬਜ਼ੁਰਗ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮਾਮਲੇ 'ਚ ਪੁਲਸ ਨੇ ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਜਾਂਚ ਆਰੰਭ ਕਰ ਦਿੱਤੀ ਹੈ। ਸਹਾਇਕ ਸਬ-ਇੰਸਪੈਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ 35 ਸਾਲਾ ਪੀੜਤ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਬਵਾਸੀਰ ਦੀ ਦਵਾਈ ਲੈਣ ਭਵਾਨੀਗੜ੍ਹ ਵਿਖੇ ਇਕ ਬਜ਼ੁਰਗ ਵੈਦ ਕੋਲ ਆਈ, ਜਿਸ ਦੌਰਾਨ ਉਕਤ ਵੈਦ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਵੈਦ ਗੁਰਦੇਵ ਸਿੰਘ ਵਾਸੀ ਭਵਾਨੀਗੜ੍ਹ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।