85 ਸਾਲਾ ਬਜ਼ੁਰਗ ਨੇ ਪ੍ਰਾਪਤ ਕੀਤੀ ਪੀ.ਐੱਚ.ਡੀ. ਦੀ ਡਿਗਰੀ

Saturday, Nov 06, 2021 - 10:58 AM (IST)

85 ਸਾਲਾ ਬਜ਼ੁਰਗ ਨੇ ਪ੍ਰਾਪਤ ਕੀਤੀ ਪੀ.ਐੱਚ.ਡੀ. ਦੀ ਡਿਗਰੀ

ਗੁਰਦਾਸਪੁਰ/ਇਸਲਾਮਾਬਾਦ (ਜ.ਬ.): ਪਾਕਿਸਤਾਨ ਦੇ ਮਸਤੁੰਗ ਕਸਬਾ ਵਾਸੀ ਹੈਬਤੁੱਲਾ ਹਲੀਮੀ ਨੇ 85 ਸਾਲ ਦੀ ਉਮਰ ਵਿਚ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰ ਕੇ ਸਿੱਧ ਕਰ ਦਿੱਤਾ ਕਿ ਸਿੱਖਿਆ ਲਈ ਉਮਰ ਰੁਕਾਵਟ ਨਹੀਂ ਬਣ ਸਕਦੀ।ਇਸ ਬਜ਼ੁਰਗ ਨੂੰ ਕਾਲਜ ਦੇ ਸਾਲਾਨਾ ਸਮਾਗਮ ’ਚ ਡਿਗਰੀ ਪ੍ਰਦਾਨ ਕੀਤੀ ਗਈ। ਸਮਾਗਮ ’ਚ ਬਲੋਚਿਸਤਾਨ ਦੇ ਰਾਜਪਾਲ ਅਹਿਮਦ ਆਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ’ਚ ਹੈਬਤੁੱਲਾ ਹਲੀਮੀ ਛੜੀ ਤੇ ਲੋਕਾਂ ਦੇ ਸਹਾਰੇ ਮੰਚ ’ਤੇ ਆਏ। ਰਾਜਪਾਲ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਡਿਗਰੀ ਦਿੱਤੀ। ਉਹ ਪੁਲਸ ਵਿਭਾਗ ਤੋਂ ਡੀ. ਐੱਸ. ਪੀ. ਦੇ ਅਹੁਦੇ ਤੋਂ ਰਿਟਾਇਰ ਹੋਏ ਅਤੇ ਸਾਲ 2005 ’ਚ ਉਨ੍ਹਾਂ ਨੇ ਫਿਰ ਸਿੱਖਿਆ ਦੀ ਡੋਰ ਫੜੀ। ਹਲੀਮੀ ਨੇ ਆਧੁਨਿਕ ਪੁਲਸ ’ਤੇ ਪੀ. ਐੱਚ. ਡੀ. ਕੀਤੀ ਹੈ।


author

Shyna

Content Editor

Related News