ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 84 ਨਵੇਂ ਮਾਮਲੇ ਆਏ ਸਾਹਮਣੇ, 7 ਦੀ ਮੌਤ
Tuesday, Nov 17, 2020 - 12:36 AM (IST)
ਲੁਧਿਆਣਾ,(ਸਹਿਗਲ)- ਜ਼ਿਲ੍ਹੇ ਵਿਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਵਿਚ ਕਮੀ ਦੇ ਬਾਵਜੂਦ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅੱਜ ਕੋਰੋਨਾਂ ਵਾਇਰਸ ਨਾਲ 7 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 84 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ 8 ਮਰੀਜ਼ਾਂ ਦੀ ਮੌਤ ਹੋਈ ਸੀ, ਜਦੋਂਕਿ 3 ਅਤੇ 4 ਅਕਤੂਬਰ ਨੂੰ 10-10 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ।
ਸਿਹਤ ਵਿਭਾਗ ਮੁਤਾਬਕ ਸ਼ਹਿਰ ਦੇ ਹਸਪਤਾਲਾਂ ’ਚ ਅੱਜ 97 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 84 ਜ਼ਿਲ੍ਹੇ ਦੇ, ਜਦੋਂਕਿ 13 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਇਸੇ ਤਰ੍ਹਾਂ ਅੱਜ 8 ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚ 7 ਜ਼ਿਲ੍ਹੇ ਦੇ, ਜਦੋਂਕਿ ਇਕ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਹੁਣ ਤੱਕ ਜ਼ਿਲ੍ਹੇ ’ਚ 21488 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 868 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਸਥਾਨਕ ਹਸਪਤਾਲਾਂ ’ਚ ਇਲਾਜ ਲਈ ਆਏ ਮਰੀਜ਼ਾਂ ’ਚੋਂ 2989 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ’ਚੋਂ 348 ਦੀ ਮੌਤ ਹੋ ਚੁੱਕੀ ਹੈ। ਉਪਰੋਕਤ ਤੋਂ ਇਲਾਵਾ 591 ਮਰੀਜ਼ ਹੋਮ ਆਈਸੋਲੇਸ਼ਨ ’ਚ ਰਹਿ ਰਹੇ ਹਨ, ਜਦੋਂਕਿ 114 ਪਾਜ਼ੇਟਿਵ ਮਰੀਜ਼ਾਂ ਨੂੰ ਅੱਜ ਸਕ੍ਰੀਨਿੰਗ ਤੋਂ ਬਾਅਦ ਹੋਮ ਕੁਆਰੰਟਾਈਨ ’ਚ ਭੇਜਿਆ ਗਿਆ ਹੈ। ਹੋਮ ਕੁਆਰੰਟਾਈ ਵਿਚ 1372 ਪਾਜ਼ੇਟਿਵ ਮਰੀਜ਼ ਰਹਿ ਰਹੇ ਹਨ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 19865 ਮਰੀਜ਼ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ 755 ਐਕਟਿਵ ਮਰੀਜ਼ ਰਹਿ ਗਏ ਹਨ। ਤਿਓਹਾਰਾਂ ’ਤੇ ਭੀੜ ਦਾ ਅਸਰ ਦਿਖੇਗਾ ਆਉਣ ਵਾਲੇ ਦਿਨਾਂ 'ਚ ਮੈਡੀਕਲ ਮਾਹਿਰਾਂ ਦੀ ਮੰਨੀਏ ਤਾਂ ਤਿਓਹਾਰਾਂ ’ਤੇ ਬਾਜ਼ਾਰਾਂ ਵਿਚ ਭੀੜ ਦਾ ਅਤੇ ਬਿਨਾਂ ਮਾਸਕ ਦੇ ਬਾਹਰ ਨਿਕਲਣਾ ਸੋਸ਼ਲ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਇਹ ਆਮ ਦੇਖਣ ’ਚ ਸਾਹਮਣੇ ਆਇਆ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਸਕਦਾ ਹੈ। ਜੇਕਰ ਲੋਕ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਤਾਂ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ।
ਮਰੀਜ਼ ਵਧਣ ’ਤੇ ਘਟਾਈ ਸੈਂਪਲਾਂ ਦੀ ਗਿਣਤੀ
ਸਿਹਤ ਵਿਭਾਗ ਨੇ ਜ਼ਿਲ੍ਹੇ ’ਚ ਮਰੀਜ਼ ਵਧਣ ’ਤੇ ਸੈਂਪਲ ਲੈਣ ਦੀ ਪ੍ਰਕਿਰਿਆ ਹੋਰ ਮੱਧਮ ਕਰ ਦਿੱਤੀ ਹੈ। ਅੱਜ 1428 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਦੋਂਕਿ ਕੱਲ 1744 ਸੈਂਪਲ ਭੇਜੇ ਗਏ ਸਨ।
1398 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ’ਚੋਂ 1398 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾ ਰਹੀ ਹੈ।
5 ਹੈਲਥ ਕੇਅਰ ਵਰਕਰ, ਇਕ ਪੁਲਸ ਮੁਲਾਜ਼ਮ ਆਏ ਪਾਜ਼ੇਟਿਵ
ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 5 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਪੁਲਸ ਮੁਲਾਜ਼ਮ ਵੀ ਪਾਜ਼ੇਟਿਵ ਆਇਆ ਹੈ। ਰਿਪੋਰਟ ਮੁਤਾਬਕ ਅੱਜ ਸਾਹਮਣੇ ਆਏ 84 ਮਰੀਜ਼ਾਂ ਵਿਚੋਂ 11 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, ਜਦੋਂਕਿ ਓ. ਪੀ. ਡੀ. ਵਿਚ 25 ਅਤੇ 32 ਮਰੀਜ਼ ਫਲੂ ਕਾਰਨਰ ਵਿਚ ਸਾਹਮਣੇ ਆਏ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਜਮਾਲਪੁਰ ਅਵਾਣਾ 64 ਸਾਲਾ ਪੁਰਸ਼ ਫੋਰਟਿਸ
ਢੋਲਣ ਜਗਰਾਓਂ 75 ਸਾਲਾ ਪੁਰਸ਼ ਡੀ. ਐੱਮ. ਸੀ.
ਕੋਟ ਮੰਗਲ ਸਿੰਘ 53 ਸਾਲਾ ਮਹਿਲਾ ਰਾਜਿੰਦਰਾ ਪਟਿਆਲਾ
ਉਮੇਦਪੁਰ ਸਾਹਨੇਵਾਲ 49 ਸਾਲਾ ਮਹਿਲਾ ਪੰਚਮ
ਮਾਡਲ ਗ੍ਰਾਮ ਐਕਸਟੈਂਸ਼ਨ 48 ਸਾਲਾ ਮਹਿਲਾ ਦੀਪ
ਛਾਉਣੀ ਮੁਹੱਲਾ 70 ਸਾਲਾ ਮਹਿਲਾ ਸਿਵਲ
ਆਜ਼ਾਦ ਨਗਰ 55 ਸਾਲਾ ਪੁਰਸ਼ ਪੀ. ਜੀ. ਆਈ. ਚੰਡੀਗੜ੍ਹ