ਕਿਸਾਨ ਅੰਦੋਲਨ ਦੌਰਾਨ 80 ਸਾਲਾ ਬੀਬੀ ਦਾ ਦਿਹਾਂਤ ਨਹੀਂ, ਹੋਇਆ ਕਤਲ : ਹਰਸਿਮਰਤ
Saturday, Oct 10, 2020 - 02:40 AM (IST)
ਬੁਢਲਾਡਾ: ਖੇਤੀ ਕਾਨੂੰਨਾਂ ਖਿਲਾਫ 31 ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ ’ਚ ਸਥਾਨਕ ਸ਼ਹਿਰ ਦੇ ਰੇਲਵੇ ਲਾਈਨਾਂ ਉਪਰ ਲਾਏ ਗਏ ਧਰਨੇ ਦੇ 9ਵੇਂ ਦਿਨ ਕਿਸਾਨ ਯੂਨੀਅਨ ਦੇ 2 ਨੇਤਾਵਾਂ ਦੀ ਮਾਤਾ ਤੇਜ਼ ਕੌਰ (80) ਸਾਲਾ ਨੇ ਧਰਨੇ ਦੌਰਾਨ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਦਿਹਾਂਤ ਨਹੀਂ ਕਤਲ ਦੱਸਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਰਾਹੀਂ ਧਰਨੇ ਦੌਰਾਨ 80 ਸਾਲਾ ਬਜ਼ੁਰਗ ਮਾਤਾ ਤੇਜ਼ ਕੌਰ ਜੀ ਦੇ ਦਿਹਾਂਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਖੇਤੀ ਬਿਲਾਂ ਵਿਰੁੱਧ ਕਿਸਾਨੀ ਅਤੇ ਪੰਜਾਬ ਦੀ ਹੋਂਦ ਲਈ ਸੰਘਰਸ਼ 'ਚ ਜਾਨ ਦੇਣ ਵਾਲੇ ਮਾਤਾ ਜੀ 'ਕਤਲ' ਦਾ ਸ਼ਿਕਾਰ ਹੋਏ ਹਨ ਅਤੇ ਕਿਸਾਨ ਮਾਰੂ ਕਾਨੂੰਨ ਬਣਾਉਣ ਵਾਲੇ ਇਸ ਕਤਲ ਦੇ ਜਿੰਮੇਵਾਰ ਹਨ।