80 ਘੋੜੀਆਂ, ਟਾਂਗਿਆਂ ਤੇ ਰੱਥਾਂ ''ਤੇ ਗਈ ਬਾਰਾਤ

Monday, Feb 19, 2018 - 01:55 AM (IST)

80 ਘੋੜੀਆਂ, ਟਾਂਗਿਆਂ ਤੇ ਰੱਥਾਂ ''ਤੇ ਗਈ ਬਾਰਾਤ

ਬਟਾਲਾ,  (ਸੈਂਡੀ)-  ਪ੍ਰੇਮ ਸਿੰਘ ਘੋੜੀਆਂ ਵਾਲੇ ਪਿੰਡ ਬੱਲਪੁਰੀਆਂ ਦੇ ਪੁੱਤਰ ਡਾ. ਕਰਮਬੀਰ ਸਿੰਘ ਦਾ ਸ਼ੁੱਭ ਵਿਆਹ ਹਰਜਿੰਦਰ ਸਿੰਘ ਦੀ ਪੁੱਤਰੀ ਖੁਸ਼ਦੀਪ ਕੌਰ ਪਿੰਡ ਬਰਿਆਰ ਨਾਲ ਹੋਇਆ। 
ਇਸ ਨਿਵੇਕਲੇ ਵਿਆਹ ਦੀ ਇਲਾਕੇ 'ਚ ਸ਼ਲਾਘਾ ਹੋ ਰਹੀ ਹੈ। ਪਿੰਡ ਬੱਲ ਤੋਂ ਬਾਰਾਤ ਘੋੜੀਆਂ, ਟਾਂਗਿਆਂ ਤੇ ਰੱਥਾਂ 'ਤੇ ਗਈ। ਇਹ ਬਾਰਾਤ ਜਦੋਂ ਵੱਖ-ਵੱਖ ਪਿੰਡਾਂ 'ਚੋਂ ਲੰਘ ਰਹੀ ਸੀ ਤਾਂ ਲੋਕਾਂ ਨੇ ਆਪਣੇ ਕੰਮ-ਕਾਜ ਛੱਡ ਕੇ ਬਾਰਾਤ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਨਿਵੇਕਲੇ ਢੰਗ ਨਾਲ ਲਿਜਾਈ ਗਈ ਬਾਰਾਤ ਦਾ ਮਕਸਦ ਇਹ ਸੀ ਕਿ ਲੋਕ ਆਪਣੇ ਸੱਭਿਆਚਾਰ ਨਾਲ ਜੁੜਨ ਤੇ ਆਉਣ ਵਾਲੀ ਪੀੜ੍ਹੀ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਇਸ ਦੀ ਰੌਣਕ ਨੂੰ ਕਾਇਮ ਰੱਖਣ।
ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਵੀ ਉਨ੍ਹਾਂ ਦੇ ਬੇਟੇ ਦੀ ਬਾਰਾਤ ਇਸੇ ਤਰ੍ਹਾਂ ਘੋੜੀਆਂ, ਟਾਂਗਿਆਂ 'ਤੇ ਗਈ ਸੀ। ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਬੱਲਾ ਬਿਸ਼ਨੀਵਾਲ, ਪਦਮ ਸਿੰਘ ਠੇਕੇਦਾਰ, ਬਲਬੀਰ ਸਿੰਘ, ਕੰਵਰਬੀਰ ਸਿੰਘ, ਤਲਬੀਰ ਸਿੰਘ ਗਿੱਲ, ਗੁਰਮੀਤ ਸਿੰਘ ਪੱਡਾ, ਅਮਰਬੀਰ ਸਿੰਘ, ਸਾਹਿਬਜੀਤ ਸਿੰਘ ਰੰਗੜ ਨੰਗਲ, ਗੁਰਮੇਹਰ ਸਿੰਘ, ਸਿਮਰਨਜੀਤ ਸਿੰਘ, ਸੁਬੇਗ ਸਿੰਘ, ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ, ਸੈਣੀ ਚੌਧਰੀਵਾਲ, ਬਲਬੀਰ ਸਿੰਘ ਮੈਨੇਜਰ, ਹਰਚਰਨ ਸਿੰਘ, ਜਸਬੀਰ ਸਿੰਘ, ਜਗਤਾਰ ਸਿੰਘ, ਤਰਲੋਚਨ ਸਿੰਘ, ਬਿਊਟੀ ਰੰਧਾਵਾ ਘਸੀਟਪੁਰਾ, ਗੁਰਜੰਟ ਸਿੰਘ ਆਦਿ ਮੌਜੂਦ ਸਨ।


Related News