ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ

Thursday, Aug 22, 2024 - 06:05 PM (IST)

ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ

ਜਲੰਧਰ (ਸੋਨੂੰ, ਖੁਰਾਣਾ)- ਜਲੰਧਰ ਦੇ ਊਧਮ ਸਿੰਘ ਨਗਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੋਂ ਇਕ ਪਾਰਕ ਵਿਚੋਂ ਕਰੀਬ 8 ਸੱਪ ਬਰਾਮਦ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਬਿਲਕੁਲ ਵਿਚਕਾਰ ਅਤੇ ਟੀ. ਵੀ. ਸੈਂਟਰ ਦੇ ਸਾਹਮਣੇ ਸਥਿਤ ਪਾਸ਼ ਕਾਲੋਨੀ ਸ਼ਹੀਦ ਊਧਮ ਸਿੰਘ ਨਗਰ ਦੇ ਰੌਕ ਗਾਰਡਨ ਵਿਚ ਅੱਜ 8 ਜ਼ਿੰਦਾ ਸੱਪਾਂ ਨੂੰ ਫੜਿਆ ਗਿਆ, ਜਿਸ ਨਾਲ ਪੂਰੀ ਕਾਲੋਨੀ ਵਿਚ ਦਹਿਸ਼ਤ ਜਿਹੀ ਫੈਲ ਗਈ। ਪਾਰਕ ਦੀ ਕਮੇਟੀ ਦੇ ਮੈਂਬਰਾਂ ਨੂੰ ਪਤਾ ਲੱਗਣ ਮਗਰੋਂ ਦੋ ਸਪੇਰਿਆਂ ਨੂੰ ਬੁਲਾਇਆ ਗਿਆ ਅਤੇ ਮੌਕੇ ਉਤੇ ਬੀਣ ਵਜਾ ਕੇ ਸੱਪਾਂ ਨੂੰ ਸਪੇਰੇ ਵੱਲੋਂ ਫੜਿਆ ਗਿਆ। ਕਾਬੂ ਕੀਤੇ ਸੱਪ ਕੋਬਰਾ ਕਿਸਮ ਦੇ ਨਜ਼ਰ ਆ ਰਹੇ ਸਨ। ਉਨ੍ਹਾਂ ਵਿਚੋਂ ਕਈ ਤਾਂ ਲਗਭਗ 7 ਫੁੱਟ ਲੰਮੇ ਸਨ ਅਤੇ ਪੂਰਾ ਫਨ ਖਿਲਾਰਿਆ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਇਹ 8 ਸੱਪ 4 ਜੋੜੀਆਂ ਦੇ ਰੂਪ ਸਨ। ਇਨ੍ਹਾਂ ਸਾਰੇ ਸੱਪਾਂ ਨੂੰ ਸਪੇਰਿਆਂ ਦੀ ਟੀਮ ਵੱਲੋਂ ਫੜਿਆ ਗਿਆ।

PunjabKesari

ਉਥੇ ਹੀ ਸਪੇਰੇ ਨੇ ਕਿਹਾ ਕਿ ਫੜੇ ਗਏ ਵੱਖ-ਵੱਖ ਨਸਲ ਦੇ ਸੱਪਾਂ ਨੂੰ ਉਹ ਬਿਆਸ ਦਰਿਆ ਕੰਢੇ ਛੱਡ ਕੇ ਆਉਣਗੇ। ਪਾਰਕ ਵਿਚ ਸੱਪਾਂ ਦੇ ਹੋਣ ਬਾਰੇ ਪਤਾ ਲੱਗਦੇ ਹੀ ਮੌਕੇ ਉਤੇ ਵਿਧਾਇਕ ਰਮਨ ਅਰੋੜਾ ਵੀ ਪਹੁੰਚੇ। ਫੜੇ ਗਏ ਸੱਪਾਂ ਵਿਚ ਕੋਢੀਆਂ ਵਾਲੇ ਸੱਪ, ਫਨੀਅਰ ਸੱਪ ਅਤੇ ਹੋਰ ਕਈ ਤਰ੍ਹਾਂ ਦੇ ਸੱਪ ਹਨ।ਜ਼ਿਕਰਯੋਗ ਹੈ ਕਿ ਅੱਜ ਸਵੇਰੇ 8 ਵਜੇ ਦੇ ਲਗਭਗ ਪਾਰਕ ਵਿਚ ਕੰਮ ਕਰ ਰਹੇ ਮਾਲੀ ਨੇ ਪਾਰਕ ਵਿਚ ਇਕ ਸੱਪ ਵੇਖਿਆ, ਜਿਸ ਬਾਰੇ ਉਸ ਨੇ ਪਾਰਕ ਵਿਚ ਸੈਰ ਕਰ ਰਹੇ ਕਾਲੋਨੀ ਨਿਵਾਸੀਆਂ ਨੂੰ ਸੂਚਿਤ ਕੀਤਾ। ਲੋਕਾਂ ਨੇ ਵਿਧਾਇਕ ਰਮਨ ਅਰੋੜਾ ਨੂੰ ਵੀ ਸੂਚਿਤ ਕਰ ਦਿੱਤਾ। ਪਾਰਕ ਵਿਚ ਸੱਪ ਦਿਸਣ ਦੀ ਸੂਚਨਾ ਮਿਲਦੇ ਹੀ ਗੁਰਬਖਸ਼ ਲਾਲ ਮਿੰਟੂ, ਵਿਸ਼ਾਲ ਸ਼ਰਮਾ, ਵਿੱਕੀ, ਟੀਟੂ, ਬੌਬੀ ਲੂਥਰਾ, ਚਿੰਟੂ ਸ਼ਰਮਾ, ਸੰਨੀ ਸ਼ਰਮਾ, ਅਮਿਤ ਸ਼ਰਮਾ, ਸ਼ਿਵਮ ਲੂਥਰਾ, ਰਾਜਨ ਚੌਹਾਨ, ਐਡਵੋਕੇਟ ਸ਼ੁਭਮ ਸ਼ਰਮਾ, ਗੁਰਮੀਤ ਧਵਨ, ਗੁਰਲੀਨ ਸਿੰਘ, ਬੌਬੀ ਲੂੰਬਾ, ਅਜੈ ਰਾਜਪੂਤ ਆਦਿ ਪਾਰਕ ਵਿਚ ਪਹੁੰਚੇ ਅਤੇ ਤੁਰੰਤ ਸਪੇਰਿਆਂ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਬਾਅਦ ਸਪੇਰਿਆਂ ਦੀ ਟੀਮ ਪਾਰਕ ਵਿਚ ਪਹੁੰਚ ਗਈ ਅਤੇ ਉਨ੍ਹਾਂ ਕੁਝ ਘੰਟੇ ਪਾਰਕ ਵਿਚ ਲਾ ਕੇ ਕੁੱਲ 8 ਸੱਪ ਫੜ ਲਏ, ਜੋ ਕਾਫੀ ਵੱਡੇ-ਵੱਡੇ ਸਨ।

PunjabKesari

ਮੌਕੇ ’ਤੇ ਪਹੁੰਚੇ ਵਿਧਾਇਕ ਰਮਨ ਅਰੋੜਾ, ਪਾਰਕ ਦੀ ਸਫ਼ਾਈ ਸਬੰਧੀ ਦਿੱਤੇ ਨਿਰਦੇਸ਼
ਸ਼ਹੀਦ ਊਧਮ ਸਿੰਘ ਨਗਰ ਦੇ ਰੌਕ ਗਾਰਡਨ ਵਿਚੋਂ ਸੱਪ ਮਿਲਣ ਦੀ ਸੂਚਨਾ ਮਿਲਦੇ ਹੀ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਮੌਕੇ ’ਤੇ ਪੁੱਜੇ। ਉਨ੍ਹਾਂ ਨਾਲ ‘ਆਪ’ ਆਗੂ ਰਾਜ ਕੁਮਾਰ ਮਦਾਨ, ਵਿਸ਼ਾਲ ਸ਼ਰਮਾ, ਮਨੀਸ਼ ਬਜਾਜ ਆਦਿ ਵੀ ਸਨ। ਵਿਧਾਇਕ ਅਰੋੜਾ ਨੇ ਕਿਹਾ ਕਿ ਕਾਲੋਨੀ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਪੂਰੇ ਪਾਰਕ ਦੀ ਸਮੁੱਚੀ ਸਫਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਕ ਦੀ ਸਫਾਈ ਮੁਹਿੰਮ ਲਗਾਤਾਰ 3 ਦਿਨ ਚੱਲੇਗੀ। ਇਸ ਤੋਂ ਬਾਅਦ ਦੁਬਾਰਾ ਸਪੇਰਿਆਂ ਦੀ ਟੀਮ ਨੂੰ ਬੁਲਾ ਕੇ ਪੂਰੇ ਪਾਰਕ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਾਲੋਨੀ ਨਿਵਾਸੀਆਂ ਨੂੰ ਅਪੀਲ ਕੀਤੀ ਿਕ ਉਹ ਕੁਝ ਦਿਨ ਅਜੇ ਇਸ ਪਾਰਕ ਦੀ ਸੈਰ ਆਦਿ ਲਈ ਨਾ ਵਰਤੋਂ ਕਰਨ ਅਤੇ ਪੂਰੀ ਅਹਿਤਿਆਤ ਵਰਤਣ।
 

PunjabKesari

ਸੱਪਾਂ ਦੇ ਡੰਗ ਦਾ ਸ਼ਿਕਾਰ ਹੋ ਚੁੱਕੇ ਹਨ ਲਗਭਗ 13 ਕਤੂਰੇ
ਕਾਲੋਨੀ ਨਿਵਾਸੀ ਗੁਰਬਖਸ਼ ਲਾਲ ਮਿੰਟੂ ਨੇ ਦੱਸਿਆ ਕਿ ਜਦੋਂ ਉਹ ਪਿਛਲੇ ਦਿਨੀਂ ਪਾਰਕ ਵਿਚ ਸੈਰ ਆਦਿ ਕਰ ਰਹੇ ਸਨ, ਉਦੋਂ 2 ਫੀਮੇਲ ਡਾਗਸ ਨੇ ਪਾਰਕ ਵਿਚ ਲੱਗਭਗ 13 ਬੱਚੇ (ਕਤੂਰੇ) ਦਿੱਤੇ ਸਨ। ਕੁਝ ਹੀ ਦਿਨਾਂ ਵਿਚ ਇਹ ਸਾਰੇ ਕਤੂਰੇ 1-1 ਕਰਕੇ ਮਰ ਗਏ ਅਤੇ ਉਨ੍ਹਾਂ ਦੇ ਜਿਸਮ ’ਤੇ ਨੀਲੇ-ਨੀਲੇ ਨਿਸ਼ਾਨ ਸਨ, ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਸਰੀਰ ਵਿਚ ਜ਼ਹਿਰ ਗਿਆ ਹੈ ਪਰ ਉਦੋਂ ਕਿਸੇ ਨੂੰ ਸ਼ੱਕ ਨਹੀਂ ਹੋਇਆ। ਹੁਣ ਜਦੋਂ ਪਾਰਕ ਵਿਚੋਂ ਵੱਡੇ-ਵੱਡੇ ਸੱਪ ਫੜੇ ਗਏ ਹਨ, ਉਦੋਂ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਇਨ੍ਹਾਂ ਕਤੂਰਿਆਂ ਨੂੰ ਇਨ੍ਹਾਂ ਸੱਪਾਂ ਨੇ ਹੀ ਡੰਗਿਆ ਹੋਵੇਗਾ। ਕਾਲੋਨੀ ਨਿਵਾਸੀਆਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਪਾਰਕ ਵਿਚ ਸੱਪਾਂ ਦੇ 4 ਜੋੜੇ ਅਤੇ ਕੁੱਲ੍ਹ 8 ਸੱਪ ਫੜੇ ਗਏ ਹਨ। ਹੋ ਸਕਦਾ ਹੈ ਕਿ ਅਜੇ ਕੁਝ ਹੋਰ ਸੱਪ ਜਾਂ ਉਨ੍ਹਾਂ ਦੇ ਬੱਚੇ ਆਦਿ ਪਾਰਕ ਦੇ ਅੰਦਰ ਹੀ ਹੋਣ। ਕੁਝ ਵੀ ਹੋਵੇ ਆਉਣ ਵਾਲੇ ਦਿਨਾਂ ਵਿਚ ਹੀ ਸਥਿਤੀ ਸਪੱਸ਼ਟ ਹੋਵੇਗੀ।

PunjabKesari

PunjabKesari

PunjabKesari

ਇਹ ਵੀ ਪੜ੍ਹੋ- ਜਨਮ ਦਿਨ ਦੀ ਪਾਰਟੀ ਤੋਂ ਬਾਅਦ ਨੌਜਵਾਨ ਨੂੰ ਮੌਤ ਨੇ ਪਾਇਆ ਘੇਰਾ, ਤੜਫ਼-ਤੜਫ਼ ਕੇ ਹੋਈ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News