ਚੰਗੀ ਖ਼ਬਰ ; ਲੀਬੀਆ ’ਚ ਫਸੇ 8 ਭਾਰਤੀ ਨੌਜਵਾਨਾਂ ਦੀ ਜਲਦ ਹੋਵੇਗੀ ਘਰ ਵਾਪਸੀ

02/25/2023 8:42:34 PM

ਚੰਡੀਗੜ੍ਹ : ਲੀਬੀਆ ਤੋਂ ਇਸ ਵੇਲੇ ਸਕੂਨ ਭਰੀ ਖ਼ਬਰ ਸਾਹਮਣੇ ਆਈ ਹੈ। ਲੀਬੀਆ ’ਚ ਫਸੇ 8 ਭਾਰਤੀ ਨੌਜਵਾਨ ਜਲਦ ਹੀ ਆਪਣੇ ਘਰਾਂ ਨੂੰ ਵਾਪਸੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਬੈਂਸ ਨੇ ਕਿਹਾ ਕਿ ਭਾਰਤੀ ਲੀਬੀਆ ਅੰਬੈਸਡਰ ਨੇ ਉਨ੍ਹਾਂ ਨੂੰ ਦੱਸਿਆ ਕਿ 8 ਨੌਜਵਾਨ, ਜੋ ਸੁਨਹਿਰੀ ਭਵਿੱਖ ਲਈ ਲੀਬੀਆ ਗਏ ਸਨ ਕਿਸੇ ਕਾਰਨ ਉਥੇ ਫਸ ਗਏ।

PunjabKesari

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ 2 ਮਾਰਚ ਤਕ ਵਾਪਸੀ ਸੰਭਵ ਹੈ। ਬੈਂਸ ਨੇ ਦੱਸਿਆ ਕਿ ਲੀਬੀਆ ਦੇ ਅੰਬੈਸਡਰ ਅਨੁਸਾਰ ਸਾਰੀਆਂ ਕਲੀਅਰੈਂਸ ਹੋ ਰਹੀਆਂ ਹਨ ਤੇ ਨੌਜਵਾਨ ਜਲਦ ਹੀ ਵਤਨ ਨੂੰ ਵਾਪਸੀ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਾਰਤੀ ਲੀਬੀਆ ਅੰਬੈਸਡਰ ਦਾ ਧੰਨਵਾਦ ਕੀਤਾ ਹੈ।


Mandeep Singh

Content Editor

Related News