ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 8,874 ਨਵੇਂ ਮਾਮਲੇ, 154 ਦੀ ਹੋਈ ਮੌਤ

05/07/2021 12:27:20 AM

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਵੀਰਵਾਰ ਨੂੰ 154 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8874 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9979 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,16,350 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,39,803 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 66,568 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।  

ਇਹ ਵੀ ਪੜ੍ਹੋ- ਮੁੱਖ ਮੰਤਰੀ ਪ੍ਰਾਈਵੇਟ ਹਸਪਤਾਲਾਂ ’ਚ ਫਿਕਸ ਕਰਨ ਕੋਰੋਨਾ ਇਲਾਜ ਦੇ ਚਾਰਜਿਜ਼ : ਸੁਖਬੀਰ ਬਾਦਲ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1257, ਜਲੰਧਰ 916, ਐੱਸ. ਏ. ਐੱਸ. ਨਗਰ 942, ਪਟਿਆਲਾ 689, ਅੰਮ੍ਰਿਤਸਰ 492, ਹੁਸ਼ਿਆਰਪੁਰ 237, ਬਠਿੰਡਾ 847, ਗੁਰਦਾਸਪੁਰ 294, ਕਪੂਰਥਲਾ 240, ਐੱਸ. ਬੀ. ਐੱਸ. ਨਗਰ 149, ਪਠਾਨਕੋਟ 489, ਸੰਗਰੂਰ 259, ਫਿਰੋਜ਼ਪੁਰ 224, ਰੋਪੜ 135, ਫਰੀਦਕੋਟ 211, ਫਾਜ਼ਿਲਕਾ 373, ਸ੍ਰੀ ਮੁਕਤਸਰ ਸਾਹਿਬ 286, ਫਤਿਹਗੜ੍ਹ ਸਾਹਿਬ 134, ਤਰਨਤਾਰਨ 30, ਮੋਗਾ 109, ਮਾਨਸਾ 533 ਅਤੇ ਬਰਨਾਲਾ 'ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਹੁਣ ਬਠਿੰਡਾ ਜ਼ਿਲ੍ਹੇ 'ਚ ਖੁੱਲ੍ਹਣਗੀਆਂ ਦੁਕਾਨਾਂ, ਗਾਈਡ ਲਾਈਨਜ਼ ਜਾਰੀ

ਉੱਥੇ ਹੀ ਸੂਬੇ 'ਚ ਅੱਜ 154 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 25, ਬਰਨਾਲਾ 2, ਬਠਿੰਡਾ 9, ਫਾਜ਼ਿਲਕਾ 9, ਫਿਰੋਜ਼ਪੁਰ 4, ਫਤਿਹਗੜ੍ਹ ਸਾਹਿਬ 3, ਗੁਰਦਾਸਪੁਰ 4, ਹੁਸ਼ਿਆਰਪੁਰ 2, ਜਲੰਧਰ 12, ਲੁਧਿਆਣਾ 19, ਕਪੂਰਥਲਾ 5, ਮਾਨਸਾ 5, ਮੋਗਾ 5, ਐੱਸ.ਏ.ਐੱਸ ਨਗਰ 6, ਸ੍ਰੀ ਮੁਕਤਸਰ ਸਾਹਿਬ 10, ਪਠਾਨਕੋਟ 5, ਪਟਿਆਲਾ 15, ਸੰਗਰੂਰ 12 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


Bharat Thapa

Content Editor

Related News