ਚੰਡੀਗੜ੍ਹ ਦੇ ਲੋਕਾਂ ''ਤੇ ਭਾਰੂ ਹੋਇਆ ਕੋਰੋਨਾ, ਹੁਣ 7ਵੇਂ ਵਿਅਕਤੀ ਨੇ ਤੋੜਿਆ ਦਮ
Tuesday, Jul 07, 2020 - 01:19 PM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਸ਼ਹਿਰ 'ਚ ਦਿਨੋਂ-ਦਿਨ ਕੋਰੋਨਾ ਵਾਇਰਸ ਲੋਕਾਂ 'ਤੇ ਭਾਰੂ ਹੁੰਦਾ ਜਾ ਰਿਹਾ ਹੈ ਅਤੇ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਕੋਰੋਨਾ ਮਹਾਮਾਰੀ ਕਾਰਨ ਸੈਕਟਰ-16 'ਚ ਮੈਡੀਕਲ ਹਾਲ ਦੇ ਸੰਚਾਲਕ ਦੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਸੀ ਅਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਉਸ ਨੂੰ ਪੀ. ਜੀ. ਆਈ. 'ਚ ਦਾਖਲ ਕੀਤਾ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ ਦੇ DC ਦਫਤਰ 'ਚ ਪਿਆ ਭੜਥੂ, ਵੱਡੇ ਅਧਿਕਾਰੀ 'ਚ ਕੋਰੋਨਾ ਦੀ ਪੁਸ਼ਟੀ
ਮ੍ਰਿਤਕ ਦੇ ਪਰਿਵਾਰ ਦੇ ਕਈ ਹੋਰ ਲੋਕ ਵੀ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਕਾਰਨ ਹੋਣ ਵਾਲੀ ਇਹ 7ਵੀਂ ਮੌਤ ਹੈ। ਸ਼ਹਿਰ 'ਚ ਇਸ ਸਮੇਂ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 487 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸ ਸਮੇਂ ਕੋਰੋਨਾ ਦੇ 80 ਸਰਗਰਮ ਮਾਮਲੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਵਿਸਾਖੀ ਬੰਪਰ-2020 ਦੀਆਂ ਟਿਕਟਾਂ ਖਰੀਦ ਚੁੱਕੇ ਲੋਕਾਂ ਲਈ ਅਹਿਮ ਐਲਾਨ
ਇੱਥੇ ਦੱਸ ਦੇਈਏ ਕਿ 2 ਦਿਨ ਪਹਿਲਾਂ ਸਿੱਖਿਆ ਮਹਿਕਮੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਸੋਮਵਾਰ ਨੂੰ ਸਾਰੇ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਦਾ ਹੁਕਮ ਡਾਇਰੈਕਟਰ ਹਾਇਰ ਐਜੂਕੇਸ਼ਨ ਵੱਲੋਂ ਦਿੱਤਾ ਗਿਆ ਹੈ। ਫਿਲਹਾਲ ਮਹਿਕਮੇ ਨੂੰ ਐਤਵਾਰ ਨੂੰ ਹੀ ਅਗਲੇ ਨਿਰਦੇਸ਼ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਅੱਜ ਦਾ ਦਿਨ ਬੇਹੱਦ ਅਹਿਮ, ਹੋਣਗੇ ਵੱਡੇ ਧਮਾਕੇ