ਦੋ ਮਹੀਨੇ ਬੀਤਣ ਦੇ ਬਾਅਦ ਵੀ ਹੜ੍ਹ ਪ੍ਰਭਾਵਿਤ ਲੋਹੀਆਂ ਬਲਾਕ ਦੇ 700 ਏਕੜ ਖੇਤ ''ਚ ਪਾਣੀ ''ਚ ਡੁੱਬੇ

Monday, Sep 18, 2023 - 01:07 PM (IST)

ਦੋ ਮਹੀਨੇ ਬੀਤਣ ਦੇ ਬਾਅਦ ਵੀ ਹੜ੍ਹ ਪ੍ਰਭਾਵਿਤ ਲੋਹੀਆਂ ਬਲਾਕ ਦੇ 700 ਏਕੜ ਖੇਤ ''ਚ ਪਾਣੀ ''ਚ ਡੁੱਬੇ

ਜਲੰਧਰ- ਹੜ੍ਹ ਪ੍ਰਭਾਵਿਤ ਲੋਹੀਆਂ ਬਲਾਕ ਦੇ ਕਰੀਬ 700 ਏਕੜ ਖੇਤ 60 ਦਿਨ ਬੀਤ ਜਾਣ ਤੋਂ ਬਾਅਦ ਵੀ ਪਾਣੀ ਵਿਚ ਡੁੱਬੇ ਹੋਏ ਹਨ। ਮੁੰਡੀ ਸ਼ਹਿਰੀਆਂ, ਮੁੰਡੀ ਚੋਲੀਆ, ਮੰਡਲਾ ਚੰਨਾ ਅਤੇ ਧੱਕਾ ਬਸਤੀ ਦੇ ਦੌਰੇ ਦੌਰਾਨ ਖੇਤੀਬਾੜੀ ਵਾਲੀ ਜ਼ਮੀਨ ਦੀਆਂ ਦੋ ਵੱਖ-ਵੱਖ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ। ਕਈ ਪਿੰਡਾਂ ਵਿੱਚ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ ’ਤੇ ਥਾਂ-ਥਾਂ ਰੇਤ ਜਮ੍ਹਾ ਹੋਣ ਕਾਰਨ ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਕੋਈ ਰੇਗਿਸਤਾਨ ਵਿੱਚ ਆ ਗਿਆ ਹੋਵੇ। ਕੁਝ ਖੇਤਾਂ ਵਿੱਚ ਤਰੇੜਾਂ ਵੀ ਹਨ। ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਬਣੇ ਟੋਇਆਂ ਨੂੰ ਭਰਨਾ ਅਤੇ ਰੇਤ ਕੱਢਣਾ ਔਖਾ ਕੰਮ ਹੈ। ਧੱਕਾ ਬਸਤੀ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਅਜੇ ਵੀ 3-4 ਫੁੱਟ ਪਾਣੀ ਜਮ੍ਹਾ ਹੈ। “ਪਾਣੀ ਨੂੰ ਘੱਟ ਹੋਣ ਲਈ ਬਹੁਤ ਸਮਾਂ ਲੱਗੇਗਾ। ਇਹ ਸਾਡੇ ਲਈ ਔਖਾ ਸਮਾਂ ਹੈ। 

ਇਹ ਵੀ ਪੜ੍ਹੋ-  ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਇਸੇ ਤਰ੍ਹਾਂ ਗੱਟਾ ਮੁੰਡੀ ਕਾਸੂ ਦੇ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਉਨ੍ਹਾਂ ਦੇ ਖੇਤ ਪਾਣੀ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਕੁਝ ਖੇਤਾਂ ਵਿੱਚ ਮਦਦ ਕਰ ਰਹੇ ਹਨ, ਜਿੱਥੇ ਗਾਰ ਜਮ੍ਹਾ ਹੋਈ ਪਈ ਹੈ। ਨੀਵੇਂ ਇਲਾਕਿਆਂ ਵਿੱਚ ਤਾਜ਼ਾ ਬਾਰਿਸ਼ ਵੀ ਸਮੱਸਿਆ ਪੈਦਾ ਕਰ ਸਕਦੀ ਹੈ। ਮੰਡਲਾ ਚੰਨਾ ਦੇ ਇਕ ਹੋਰ ਕਿਸਾਨ ਪਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਹੁਣ ਕੀ ਕਰਾਂਗੇ? ਅਸੀਂ ਪਹਿਲਾਂ ਹੀ ਸਭ ਕੁਝ ਗੁਆ ਚੁੱਕੇ ਹਾਂ, ਸਾਡੇ ਸਾਰਿਆਂ ਲਈ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਜਾਪਦਾ ਹੈ। 

ਇਹ ਵੀ ਪੜ੍ਹੋ- ਜਲੰਧਰ 'ਚ ਇਕ ਹੋਰ ਸਪਾ ਸੈਂਟਰ 'ਚ ਪੁਲਸ ਦੀ ਰੇਡ, ਮਹਿਲਾ ਮੈਨੇਜਰ ਸਣੇ 5 ਲੋਕ ਗ੍ਰਿਫ਼ਤਾਰ, ਇੰਝ ਹੁੰਦਾ ਸੀ ਕਾਲਾ ਧੰਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News