ਜਲੰਧਰ: ਮੋਗਾ ਤੋਂ ਜਾਅਲੀ ਦਸਤਾਵੇਜ਼ਾਂ ''ਤੇ ਜ਼ਮਾਨਤ ਦੇਣ ਆਏ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ
Wednesday, Nov 04, 2020 - 12:16 PM (IST)
ਜਲੰਧਰ (ਕਮਲੇਸ਼)— ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਜਲੰਧਰ ਵਿਚ ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਇਕ ਮੁਜਰਿਮ ਨੂੰ ਜ਼ਮਾਨਤ ਦਿਵਾਉਣ ਆਏ ਮੋਗਾ ਦੇ ਇਕ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ। ਉਕਤ ਲੋਕ ਕਚਹਿਰੀ ਚੌਕ 'ਚ ਸਥਿਤ ਚਾਂਦ ਫੋਟੋਸਟੇਟ ਨਾਮੀ ਦੁਕਾਨ ਤੋਂ ਨਕਲੀ ਆਧਾਰ ਕਾਰਡ ਦੇ ਪ੍ਰਿੰਟ- ਆਊਟ ਕੱਢਵਾਉਂਦੇ ਸਨ। ਪੁਲਸ ਨੇ ਉਕਤ ਲੋਕਾਂ ਕੋਲੋਂ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਟਾਂਡਾ: ਦੁਕਾਨ 'ਚ ਦਾਖ਼ਲ ਹੋ ਲੁਟੇਰਿਆਂ ਨੇ ਕੀਤੀ ਫਾਇਰਿੰਗ, ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ
ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਕਲੀ ਦਸਤਾਵੇਜ਼ ਦੇ ਆਧਾਰ 'ਤੇ ਇਕ ਮੁਲਜ਼ਮ ਨੂੰ ਜ਼ਮਾਨਤ ਦਿਵਾਉਣ ਲਈ ਕਚਹਿਰੀ 'ਚ ਆ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਕਚਹਿਰੀ ਚੌਕ 'ਚ ਨਾਕਾਬੰਦੀ ਕਰ ਲਈ। ਇਸ ਦੌਰਾਨ ਇਕੱਠੇ ਆ ਰਹੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਨਕਲੀ ਆਈ. ਡੀ. ਕਾਰਡ, ਜ਼ਮੀਨਾਂ ਦੇ ਦਸਤਾਵੇਜ਼, ਆਧਾਰ ਕਾਰਡ ਅਤੇ ਕੁਝ ਹੋਰ ਆਈ. ਡੀ. ਕਾਰਡ ਬਰਾਮਦ ਹੋਏ।
ਇਹ ਵੀ ਪੜ੍ਹੋ: 'ਆਪ' ਦੀ ਸਰਕਾਰ ਬਣਨ 'ਤੇ ਧਰਮਸੌਤ ਤੇ ਰਣੀਕੇ ਨੂੰ ਜੇਲ੍ਹ 'ਚ ਕਰਾਂਗੇ ਬੰਦ : ਹਰਪਾਲ ਚੀਮਾ
ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਦਸਤਾਵੇਜ਼ਾਂ 'ਤੇ ਉਨ੍ਹਾਂ ਦੀਆਂ ਤਸਵੀਰਾਂ ਸਹੀ ਲੱਗੀਆਂ ਹੋਈਆਂ ਹਨ ਪਰ ਨਾਂ ਅਤੇ ਐਡਰੈੱਸ ਸਾਰੇ ਦਸਤਾਵੇਜ਼ਾਂ ਦੇ ਵੱਖ-ਵੱਖ ਸਨ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਤਰਲੋਕ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਧਰਮਕੋਟ (ਮੋਗਾ), ਗੁਰਮੇਲ ਸਿੰਘ ਪੁੱਤਰ ਇੰਦਰ ਸਿੰਘ ਨਿਵਾਸੀ ਬਸਤੀ ਧਰਮਕੋਟ (ਮੋਗਾ), ਹਰਬੰਸ ਸਿੰਘ ਪੁੱਤਰ ਆਤਮਾ ਸਿਘ ਨਿਵਾਸੀ ਬਸਤੀ ਧਰਮਕੋਟ, ਬਲਬੀਰ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਬਸਤੀ ਧਰਮਕੋਟ, ਵਿਜੇ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਧਰਮਕੋਟ, ਸੰਦੀਪ ਕੁਮਾਰ ਪੁੱਤਰ ਬਲਬੀਰ ਸਿੰਘ ਨਿਵਾਸੀ ਜਲਾਲਪੁਰ ਧਰਮਕੋਟ (ਮੋਗਾ) ਅਤੇ ਜਸਵਿੰਦਰ ਕੌਰ ਪਤਨੀ ਬਲਬੀਰ ਸਿੰਘ ਨਿਵਾਸੀ ਧਰਮਕੋਟ (ਮੋਗਾ) ਵਜੋਂ ਹੋਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ
ਜਾਂਚ 'ਚ ਪਤਾ ਲੱਗਾ ਕਿ ਮੁਲਜ਼ਮ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜੇਲ੍ਹ 'ਚ ਬੰਦ ਦੋਸ਼ੀਆਂ ਨੂੰ ਜ਼ਮਾਨਤ ਦਿਵਾਉਂਦੇ ਸਨ। ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਭਗੌੜੇ ਹੋ ਜਾਂਦੇ ਸਨ। ਉਨ੍ਹਾਂ ਪਹਿਲਾਂ ਵੀ ਕਈ ਮੁਜਰਿਮਾਂ ਨੂੰ ਜ਼ਮਾਨਤ ਦਿਵਾਈ ਹੈ। ਜਾਂਚ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਉਕਤ ਲੋਕ ਕਚਹਿਰੀ ਚੌਕ ਵਿਚ ਚਾਂਦ ਫੋਟੋਸਟੇਟ ਦੀ ਰਜਨੀ ਨਾਂ ਦੀ ਔਰਤ ਕੋਲੋਂ ਨਕਲੀ ਆਧਾਰ ਕਾਰਡ ਦੇ ਪ੍ਰਿੰਟ-ਆਊਟ ਕੱਢਵਾਉਂਦੇ ਸਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: ਪਤੀ ਦੇ ਨਾਜਾਇਜ਼ ਸੰਬੰਧਾਂ ਨੂੰ ਜਾਣ ਪਤਨੀ ਨੇ ਖੋਹਿਆ ਆਪਾ, ਦੁਖੀ ਹੋ ਕੀਤਾ ਹੈਰਾਨੀਜਨਕ ਕਾਰਾ