ਛੱਤ ’ਤੇ ਜੂਆ ਖੇਡਦੇ ਹੋਏ ਲੱਖਾਂ ਦੀ ਨਕਦੀ ਸਮੇਤ 7 ਕਾਬੂ
Saturday, Nov 12, 2022 - 02:51 PM (IST)
ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰਬਰ-5, ਲੇਬਰ ਕਾਲੋਨੀ, ਜਵਾਹਰ ਨਗਰ ਕੈਂਪ ਦੀ ਪੁਲਸ ਨੇ ਜੂਆ ਖੇਡਦੇ ਹੋਏ ਛਾਪਾ ਮਾਰ ਕੇ 7 ਵਿਅਕਤੀਆਂ ਨੂੰ ਲੱਖਾਂ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਬਲਬੀਰ ਕੁਮਾਰ ਵਾਸੀ ਲੇਬਰ ਕਾਲੋਨੀ, ਰਾਜਵੀਰ ਸਿੰਘ ਵਾਸੀ ਮਨਜੀਤ ਨਗਰ, ਅਮਰਿੰਦਰ ਸਿੰਘ ਵਾਸੀ ਫਾਜ਼ਿਲਕਾ, ਹਰਜੀਤ ਸਿੰਘ ਵਾਸੀ ਮਾਡਲ ਪਿੰਡ, ਅਜੇ ਕੁਮਾਰ ਵਾਸੀ ਲੇਬਰ ਕਾਲੋਨੀ, ਸੰਜੇ ਕੁਮਾਰ ਵਾਸੀ ਹੈਬੋਵਾਲ ਅਤੇ ਰਮਨ ਕੁਮਾਰ ਵਾਸੀ ਘੁਮਾਰ ਮੰਡੀ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਭੀਸ਼ਮ ਦੇਵ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲੇਬਰ ਕਾਲੋਨੀ ਸਥਿਤ ਇਕ ਮਕਾਨ ਦੀ ਛੱਤ ’ਤੇ ਜੂਆ ਖੇਡਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ 2.11 ਲੱਖ ਦੀ ਨਕਦੀ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੌਕੇ ਤੋਂ ਤਾਸ਼ ਤੇ ਡੌਲੀ ਦਾਣੇ ਬਰਾਮਦ ਕੀਤੇ ਹਨ। ਪੁਲਸ ਨੇ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।