ਲਗਾਤਾਰ ਜਾਰੀ ਹੈ ਸੂਬੇ ਦੀਆਂ ਜੇਲ੍ਹਾਂ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, ਫਿਰੋਜ਼ਪੁਰ ਜੇਲ੍ਹ ''ਚੋਂ ਮੁੜ ਬਰਾਮਦ ਹੋਏ 7 ਫੋਨ

Friday, Nov 04, 2022 - 12:17 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਵੈਦ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਇਆ ਗਿਆ। ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਖ਼ੁਦ , ਯੋਗੇਸ਼ ਜੈਨ, ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਅਤੇ ਨਿਰਮਲ ਸਿੰਘ ਦੀਆਂ ਟੀਮਾਂ ਸਮੇਤ ਚੈਕਿੰਗ ਕੀਤਾ ਅਤੇ ਉਨ੍ਹਾਂ ਨੂੰ 7 ਮੋਬਾਇਲ ਬਰਾਮਦ ਹੋਈ। ਜਿਨ੍ਹਾਂ ਵਿੱਚੋਂ ਕੁਝ ਮੋਬਾਇਲ 'ਚ ਏਅਰਟੈਲ ਅਤੇ ਵੀ. ਆਈ. ਕੰਪਨੀ ਦੇ ਸਿਮ ਕਾਰਡ ਸਨ ਅਤੇ ਮੋਬਾਇਲ ਫੋਨ ਸਮੈਸੰਗ ਕੀਪੈਡ, ਓਪੋ ਟੱਚ ਸਕਰੀਨ, ਰੀਅਲ ਮੀ ਟੱਚ ਸਕਰੀਨ ਹਨ। ਇਸ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ 6 ਹਵਾਲਾਤੀਆਂ ਅਤੇ ਇਸ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਗੁਰਸਿੱਖ ਨੌਜਵਾਨ ਦੀ 5 ਦਿਨ ਬਾਅਦ ਘਰ ਪਰਤੀ ਲਾਸ਼

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਬਲਬੀਰ ਸਿੰਘ ਅਤੇ ਜੰਗ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ ਕਿ ਬੈਰਕ ਨੰਬਰ 3 ਦੀ ਤਲਾਸ਼ੀ ਦੌਰਾਨ ਹਵਾਲਾਤੀ ਜਗਦੀਪ ਸਿੰਘ ਤੋਂ ਇਕ ਸੈਮਸੰਗ ਕੀਪੈਡ, ਸੁਦਾਗਰ ਸਿੰਘ ਕੋਲੇਂ ਰੀਅਲ ਮੀ ਟੱਚ ਸਕਰੀਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਰਕ ਨੰਬਰ 4 ਦੀ ਤਲਾਸ਼ੀ ਲੈਣ 'ਤੇ ਕੈਦੀ ਸੁਮਿਤ ਕੁਮਾਰ ਕੋਲੋਂ ਸੈਮਸੰਗ ਕੀਪੈਡ, ਹਵਾਲਾਤੀ ਰਮਨਦੀਪ ਸਿੰਘ ਕੋਲੋਂ ਇਕ ਟੱਚ ਸਕਰੀਨ ਮੋਬਾਇਲ, ਮਨਜੀਤ ਸਿੰਘ ਕੋਲੋਂ ਸੈਮਸੰਗ ਕੀਪੈਡ ਅਤੇ ਬਲਾਕ ਨੰਬਰ 1 ਦੀ ਤਲਾਸ਼ੀ ਲੈਣ 'ਤੇ ਜਸਵਿੰਦਰ ਸਿੰਘ ਕੋਲੋਂ ਇਕ ਮੋਬਾਈਲ ਫ਼ੋਨ ਸੈਮਸੰਗ ਕੀਪੈਡ ਬਰਾਮਦ ਹੋਇਆ। 

ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਦੀ ਤਿਆਰੀ 'ਚ ਨੌਜਵਾਨ ਨੂੰ ਪਤਨੀ ਨੇ ਭੇਜਿਆ ਅਜਿਹਾ ਸੁਨੇਹਾ ਕਿ ਗਲ਼ ਲਾਈ ਮੌਤ

ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੋਬਾਇਲ ਜੇਲ੍ਹ 'ਚ ਕਿਵੇਂ ਪਹੁੰਚੇ ਅਤੇ ਸਿਮ ਕਿਸ ਵਿਅਕਤੀ ਦੇ ਨਾਮ 'ਤੇ ਰਜਿਸਟਰ ਹੈ। ਫਿਰੋਜ਼ਪੁਰ ਸਰਕਲ ਦੇ ਡੀ. ਆਈ. ਜੀ. ਜਤਿੰਦਰ ਸਿੰਘ ਮੋੜ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਪੂਰੀ ਸਖ਼ਤੀ ਹੈ ਅਤੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜਿਨ੍ਹਾਂ ਕੋਲੋਂ ਮੋਬਾਇਲ ਬਰਾਮਦ ਹੁੰਦੇ ਹਨ ਉਨ੍ਹਾਂ ਦੀ ਖਾਸ ਨਿਗਰਾਨੀ ਕੀਤੀ ਜਾਂਦੀ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News