ਕਿੰਨਰ ਦੇ ਘਰ ’ਚੋਂ 7 ਤੋਲੇ ਸੋਨਾ ਤੇ 7 ਲੱਖ ਰੁਪਏ ਦੀ ਨਕਦੀ ਚੋਰੀ

Thursday, Sep 02, 2021 - 08:03 PM (IST)

ਕਿੰਨਰ ਦੇ ਘਰ ’ਚੋਂ 7 ਤੋਲੇ ਸੋਨਾ ਤੇ 7 ਲੱਖ ਰੁਪਏ ਦੀ ਨਕਦੀ ਚੋਰੀ

ਕਾਹਨੂੰਵਾਨ(ਜੱਜ)- ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਮੀਆਂ ਖਾਂ ਵਿਖੇ ਰਹਿੰਦੇ ਇਕ ਕਿੰਨਰ ਦੇ ਘਰੋਂ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 7 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ।

ਇਹ ਵੀ ਪੜ੍ਹੋ : ਤਲਵੰਡੀ ਸਾਬੋ 'ਚ ਕਾਂਗਰਸ ਦੀ ਜਨਸਭਾ ’ਚ ਚੱਲੀ ਗੋਲੀ, 2 ਵਿਅਕਤੀ ਹੋਏ ਜ਼ਖ਼ਮੀ
ਇਸ ਸਬੰਧੀ ਸੋਨੀਆ ਮਹੰਤ ਬਾਬਾ ਕਿੰਨਰ ਵਾਸੀ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਰੋਜ਼ਾਨਾ ਦੀ ਤਰ੍ਹਾਂ ਪਿੰਡਾਂ ਵਿਚ ਆਪਣੇ ਕੰਮ ’ਤੇ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੈਂ 2 ਵਜੇ ਦੇ ਕਰੀਬ ਘਰ ਆ ਕੇ ਵੇਖਿਆ ਤਾਂ ਮੇਰੇ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰਾਂ ਨੇ ਸਾਰੇ ਬੈੱਡ ਫਰੋਲੇ ਹੋਏ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈ. ਅਮਰਿੰਦਰ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਰਵੀਜ਼ਨ ਪਟੀਸ਼ਨ

ਚੋਰ ਅੰਦਰਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਘਰ ’ਚ ਪਈ ਗੋਲਕ ’ਚੋਂ 7 ਤੋਲੇ ਦੇ ਗਹਿਣੇ ਅਤੇ ਅਲਮਾਰੀ ’ਚੋਂ 7 ਲੱਖ ਰੁਪਏ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


author

Bharat Thapa

Content Editor

Related News