ਵੀਰਵਾਰ ਨੂੰ ਪਾਕਿ ਤੋਂ ਪਰਤਣਗੇ 693 ਭਾਰਤੀ ਯਾਤਰੀ

Wednesday, Jun 24, 2020 - 12:53 AM (IST)

ਵੀਰਵਾਰ ਨੂੰ ਪਾਕਿ ਤੋਂ ਪਰਤਣਗੇ 693 ਭਾਰਤੀ ਯਾਤਰੀ

ਅੰਮ੍ਰਿਤਸਰ, (ਨੀਰਜ)- ਪਾਕਿਸਤਾਨ ’ਚ ਫਸੇ 693 ਭਾਰਤੀ ਯਾਤਰੀ 25 ਜੂਨ ਨੂੰ ਭਾਰਤ ਪਰਤ ਰਹੇ ਹਨ। ਜਾਣਕਾਰੀ ਅਨੁਸਾਰ ਇਹ ਭਾਰਤੀ ਯਾਤਰੀ ਕਰਫਿਊ ਅਤੇ ਲਾਕਡਾਊਨ ਦੇ ਕਾਰਨ ਪਾਕਿਸਤਾਨ 'ਚ ਫਸ ਗਏ ਸਨ ਅਤੇ ਭਾਰਤ ਵਾਪਸੀ ਨਹੀਂ ਆ ਸਕੇ ਸਨ। ਵੀਰਵਾਰ ਨੂੰ ਆਈ. ਸੀ. ਪੀ. ਅਟਾਰੀ ਦੇ ਰਸਤੇ ਇਨ੍ਹਾਂ ਯਾਤਰੀਆਂ ਨੂੰ ਭਾਰਤ ਲਿਆਂਦਾ ਜਾਵੇਗਾ। ਜ਼ਿਆਦਾਤਰ ਭਾਰਤੀ ਯਾਤਰੀ ਧਾਰਮਿਕ ਯਾਤਰਾ ਅਤੇ ਕਾਰੋਬਾਰ ਦੇ ਸਿਲਸਿਲੇ ’ਚ ਪਾਕਿਸਤਾਨ ਗਏ ਹੋਏ ਸਨ।


author

Bharat Thapa

Content Editor

Related News