60 ਸਾਲਾ ਬਜ਼ੁਰਗ ਦੇ ਖ਼ਤਰਨਾਕ ਸਟੰਟ, ਵੀਡੀਓ ਦੇਖ ਹੋਵੋਗੇ ਹੈਰਾਨ
Sunday, May 21, 2023 - 06:42 PM (IST)
ਗੁਰਦਾਸਪੁਰ (ਅਵਤਾਰ ਸਿੰਘ)- ਇਕ ਸਟੰਟ ਮੈਨ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਲੋਕਾਂ ਦਾ ਮਨੋਰੰਜਨ ਕਰਦਾ ਹੈ ਅਤੇ ਖ਼ਤਰਨਾਕ ਸਟੰਟ ਕਰ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ। ਦਿੱਲੀ ਤੋਂ ਗੁਰਦਾਸਪੁਰ ਦੇ ਕਰਾਫਟ ਮੇਲੇ ਵਿਚ ਪਹੁੰਚੇ ਸਟੰਟ ਮੈਨ ਰਾਮ ਪ੍ਰਸ਼ਾਦ ਦੀ ਉਮਰ 60 ਸਾਲ ਹੈ, ਜੋ ਪੰਜਾਬ ਦਾ ਇਕਲੌਤਾ ਸਟੰਟ ਮੈਨ ਹੈ। ਰਾਮ ਪ੍ਰਸ਼ਾਦ ਆਪਣੇ ਆਪ ਨੂੰ ਅੱਗ ਲੱਗਾ ਕੇ 60 ਫੁੱਟ ਹਾਈਟ ਤੋਂ ਪਾਣੀ ਵਿਚ ਛਲਾਂਗ ਲਗਾਉਂਦਾ ਹੈ, ਜਿਸਨੂੰ ਮੌਤ ਦੀ ਛਲਾਂਗ ਕਹਿੰਦੇ ਹਨ।
ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੀ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਮੰਤਰੀ ਧਾਲੀਵਾਲ
ਇਸ ਦੌਰਾਨ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਰਾਮ ਪ੍ਰਸ਼ਾਦ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ 50 ਸਾਲਾ ਤੋਂ ਇਹ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਪਹਿਲਾ ਪ੍ਰੋਗਰਾਮ 1976 'ਚ ਜੈਪੁਰ ਤੋਂ ਸ਼ੁਰੂ ਕੀਤਾ ਸੀ ਅਤੇ ਪਹਿਲੀ ਸ਼ਲਾਂਘ ਉਨ੍ਹਾਂ ਨੇ 16 ਸਾਲਾ ਦੀ ਉਮਰ 'ਚ ਲਗਾਈ ਸੀ। ਰਾਮ ਪ੍ਰਸ਼ਾਦ ਆਪਣੇ ਆਪ ਨੂੰ ਅੱਗ ਲੱਗਾ ਕੇ 60 ਫੁੱਟ ਹਾਈਟ ਤੋਂ ਪਾਣੀ ਵਿਚ ਛਲਾਂਗ ਲਗਾਉਂਦਾ ਹੈ, ਜਿਸ ਨੂੰ ਮੌਤ ਦੀ ਛਲਾਂਗ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ 90 ਫੁੱਟ ਤੱਕ ਵੀ ਸ਼ਲਾਂਘ ਲਗਾ ਚੁੱਕਾ ਹੈ।
ਇਹ ਵੀ ਪੜ੍ਹੋ- ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਨੌਜਵਾਨ ਦੀ ਮੌਕੇ 'ਤੇ ਮੌਤ
ਰਾਮ ਪ੍ਰਸ਼ਾਦ ਨੇ ਦਿੱਲੀ, ਮੁੰਬਈ, ਕੋਲਕਤਾ, ਮਦਰਾਸ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਗੁਜਰਾਤ ਸਮੇਤ ਕਈ ਸਟੇਟਾਂ 'ਤੇ ਇਸ ਤਰ੍ਹਾਂ ਦੇ ਸਟੰਟ ਕੀਤੇ ਹਨ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ 'ਚ ਆਫ਼ਰ ਦੇਣੀ ਸ਼ੁਰੂ ਕਰ ਦਿੱਤੀ ਅਤੇ ਉਹ ਅੱਗੇ ਵਧ ਕੇ ਪ੍ਰੋਗਰਾਮ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਮੈਨੂੰ ਇਹ ਕੰਮ ਕਰਦੇ ਕੋਈ ਡਰ ਨਹੀਂ ਲੱਗਦਾ, ਜੇਕਰ ਮੈਂ ਡਰ ਕੇ ਰਹਿੰਦਾ ਤਾਂ ਸ਼ਾਇਦ ਮੈਂ ਅੱਗੇ ਨਾ ਵਧ ਸਕਦਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਵਿਅਕਤੀ ਨੂੰ ਆਪਣੇ 'ਤੇ ਜਿੰਨੀ ਦੇਰ ਵਿਸ਼ਵਾਸ ਨਾ ਹੋਵੇ ਤਾਂ ਉਹ ਇਹ ਕੰਮ ਕਰਨ ਬਾਰੇ ਵੀ ਨਾ ਸੋਚੇ।
ਇਹ ਵੀ ਪੜ੍ਹੋ- ਲੋਕ ਸਭਾ ਸੀਟ ਜਿੱਤਣ ਮਗਰੋਂ MP ਸੁਸ਼ੀਲ ਰਿੰਕੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।