ਪੰਜਾਬ ''ਚ 60 ਫੀਸਦੀ ਕੋਰੋਨਾ ਮਾਮਲੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ

Sunday, May 03, 2020 - 11:49 PM (IST)

ਪੰਜਾਬ ''ਚ 60 ਫੀਸਦੀ ਕੋਰੋਨਾ ਮਾਮਲੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ

ਜਲੰਧਰ (ਬਿਊਰੋ) - ਪੰਜਾਬ 'ਚ ਐਤਵਾਰ ਦੇਰ ਸ਼ਾਮ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1100 ਦੇ ਪਾਰ ਹੋ ਗਈ ਇਨ੍ਹਾਂ ਕੁਲ ਮਰੀਜ਼ਾਂ ਦੀ ਕੁਲ ਗਿਣਤੀ 'ਚੋਂ ਕਰੀਬ 60 ਫੀਸਦੀ ਕੋਰੋਨਾ ਮਰੀਜ਼ ਸ਼੍ਰੀ ਨਾਂਦੇੜ ਸਾਹਿਬ ਤੋਂ ਵਾਪਸ ਆਏ ਹੋਏ ਸ਼ਰਧਾਲੂ ਹਨ। ਹੁਣ ਤੱਕ ਕਰੀਬ 650 ਸ਼ਰਧਾਲੂ ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ 199 ਸ਼ਰਧਾਲੂ ਅੰਮ੍ਰਿਤਸਰ 'ਚ ਪਾਜ਼ੇਟਿਵ ਮਿਲੇ ਹਨ ਜਦੋਂ ਕਿ ਹੁਸ਼ਿਆਰਪੁਰ 'ਚ 77 ਨਵਾਂ ਸ਼ਹਿਰ 'ਚ 63 ਅਤੇ ਲੁਧਿਆਣਾ 'ਚ 56 ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ। ਨਾਂਦੇੜ ਸਾਹਿਬ ਤੋਂ ਕਰੀਬ 3 ਹਜ਼ਾਰ ਸ਼ਰਧਾਲੂ ਪੰਜਾਬ ਆਏ ਸਨ ਅਤੇ ਇਨ੍ਹਾਂ 'ਚੋਂ ਇੱਕ ਡਰਾਇਵਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹੁਣ ਸਾਰੇ ਸ਼ਰਧਾਲੂਆਂ ਦੇ ਟੈਸਟ ਕਰਵਾਏ ਜਾ ਰਹੇ ਹਨ।

ਕਿੱਥੇ ਕਿੰਨੇ ਸ਼ਰਧਾਲੂ ਪਾਜ਼ੇਟਿਵ
ਅੰਮ੍ਰਿਤਸਰ 200
ਤਰਨ ਤਾਰਨ 40
ਮੋਹਾਲੀ 20
ਲੁਧਿਆਣਾ 50
ਕਪੂਰਥਲਾ 08
ਹੁਸ਼ਿਅਰਪੁਰ 77
ਗੁਰਦਾਸਪੁਰ 27
ਫਰੀਦਕੋਟ 03
ਪਟਿਆਲਾ 27
ਸੰਗਰੂਰ 06
ਬਠਿੰਡਾ 35
ਰੋਪੜ 12
ਮੋਗਾ 17
ਜਲੰਧਰ 02
ਨਵਾਂ ਸ਼ਹਿਰ 36
ਫਿਰੋਜ਼ਪੁਰ 20
ਮੁਕਤਸਰ 43
ਫਤਿਹਗੜ੍ਹ ਸਾਹਿਬ 12
ਫਾਜ਼ਿਲਕਾ 4


author

Inder Prajapati

Content Editor

Related News