ਮਾਮਲਾ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ, 147ਵੇਂ ਜਥੇ ’ਚ 6 ਸਿੰਘਾਂ ਤੇ 2 ਸਿੰਘਣੀਆਂ ਨੇ ਦਿੱਤੀ ਗ੍ਰਿਫ਼ਤਾਰੀ

Saturday, Nov 27, 2021 - 10:09 PM (IST)

ਜੈਤੋ (ਰਘੂਨਦੰਨ ਪਰਾਸ਼ਰ)-2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ, ਗੋਲੀਕਾਂਡ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ  ਸ਼ੁਰੂ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ’ਚ ਚੱਲ ਰਿਹਾ ਹੈ। ਅੱਜ ਜ਼ਿਲ੍ਹਾ ਸੰਗਰੂਰ ਦੇ 6 ਸਿੰਘਾਂ ਤੇ 2 ਬੀਬੀਆਂ ਸੁਖਦੇਵ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ, ਸੁਖਵੀਰ ਸਿੰਘ, ਪਲਵਿੰਦਰ ਸਿੰਘ, ਮਾਤਾ ਬਲਜੀਤ ਕੌਰ, ਮਲਕੀਤ ਸਿੰਘ ਤੇ ਪਰਮਜੀਤ ਕੌਰ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫ਼ਤਾਰੀ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚ ਬੋਲੇ ਰਾਕੇਸ਼ ਟਿਕੈਤ, ਕਿਹਾ-MSP ’ਤੇ ਜਲਦ ਕਾਨੂੰਨ ਬਣਾਏ ਕੇਂਦਰ ਸਰਕਾਰ (ਵੀਡੀਓ)

ਜਥੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿੱਖ ਇੰਟਰਨੈਸ਼ਨਲ ਲੀਡਰ ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਜਨਰਲ ਸਕੱਤਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਲਾਡਬੰਜਾਰਾ ਮੀਤ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ) ਜ਼ਿਲ੍ਹਾ ਸੰਗਰੂਰ, ਸੰਸਾਰ ਸਿੰਘ ਲਾਡਬੰਜਾਰਾ ਸੀਨੀਅਰ ਆਗੂ ਜ਼ਿਲ੍ਹਾ ਸੰਗਰੂਰ, ਸੁਖਚੈਨ ਸਿੰਘ ਰਣ ਸਿੰਘ ਵਾਲਾ, ਲਲਿਤ ਮੋਹਨ ਸੇਵਾਦਾਰ ਮਾਨ ਸਾਬ੍ਹ, ਸਤਿਨਾਮ ਸਿੰਘ ਬਾਜਵਾ, ਗੁਰਲਾਲ ਸਿੰਘ ਦਬੜ੍ਹੀਖਾਨਾ, ਜਗਤਾਰ ਸਿੰਘ ਮਾਸਟਰ ਦਬੜ੍ਹੀਖਾਨਾ, ਇਕਬਾਲ ਸਿੰਘ ਸੰਧੂ ਬਰਗਾੜੀ, ਗੁਰਭਿੰਦਰ ਸਿੰਘ ਬਰਗਾੜੀ, ਮਾਸਟਰ ਸੁਖਰਾਜ ਸਿੰਘ ਉਦੇਕਰਨ, ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ, ਮਿਲਾਗਰ ਸਿੰਘ ਬਰਨਾਲਾ, ਰਣਦੀਪ ਸਿੰਘ ਸੰਧੂ ਸੈਕਟਰੀ ਮਾਨ ਸਾਬ੍ਹ ਅਤੇ ਕੁਲਵਿੰਦਰ ਸਿੰਘ ਆਦਿ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ। ਜਥੇ. ਦਰਸ਼ਨ ਸਿੰਘ ਦਲੇਰ, ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
 


Manoj

Content Editor

Related News