ਚੰਡੀਗੜ੍ਹ ਤੋਂ ਚੰਗੀ ਖਬਰ, ਕੋਰੋਨਾ ਦੀ ਜੰਗ ਜਿੱਤ ਕੇ PGI ਤੋਂ ਘਰਾਂ ਤੋਂ ਪਰਤੇ 6 ਲੋਕ

Thursday, May 14, 2020 - 02:22 PM (IST)

ਚੰਡੀਗੜ੍ਹ ਤੋਂ ਚੰਗੀ ਖਬਰ, ਕੋਰੋਨਾ ਦੀ ਜੰਗ ਜਿੱਤ ਕੇ PGI ਤੋਂ ਘਰਾਂ ਤੋਂ ਪਰਤੇ 6 ਲੋਕ

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। ਕੋਰੋਨਾ ਦਾ ਸ਼ਿਕਾਰ ਹੋਏ ਸ਼ਹਿਰ ਦੇ 6 ਲੋਕਾਂ ਨੇ ਇਸ ਵਾਇਰਲ ਖਿਲਾਫ ਜੰਗ ਜਿੱਤ ਲਈ ਹੈ ਅਤੇ ਪੀ. ਜੀ. ਆਈ. 'ਚੋਂ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਇਨ੍ਹਾਂ ਲੋਕਾਂ 'ਚ ਸੈਕਟਰ-30 ਦੇ 4 ਵਿਅਕਤੀ, ਸੈਕਟਰ-26 ਦਾ ਇਕ ਵਿਅਕਤੀ ਅਤੇ ਮੁੱਲਾਂਪੁਰ ਦੇ ਰਹਿਣ ਵਾਲਾ ਪੀ. ਜੀ. ਆਈ. ਦਾ ਮੇਲ ਨਰਸ ਸ਼ਾਮਲ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 5 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਗਏ। ਇਨ੍ਹਾਂ 'ਚ 2 ਮਹੀਨੇ ਦੇ ਬੱਚੇ ਸਮੇਤ 3 ਲੋਕ ਨਵਾਂਗਰਾਓਂ ਤੋਂ ਹਨ ਅਤੇ 2 ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਦੇ ਡਿਸਚਾਰਜ ਹੋਏ ਮਰੀਜ਼ਾਂ 'ਚ 33 ਸਾਲ ਦਾ ਜੀ. ਐਮ. ਸੀ. ਐਚ. ਦਾ ਨਰਸਿੰਗ ਸਟਾਫ ਅਤੇ 28 ਸਾਲ ਦੀ ਬਾਪੂਧਾਮ ਦੀ ਇਕ ਔਰਤ ਹੈ। ਚੰਡੀਗੜ੍ਹ ਤੋਂ ਹੁਣ ਤੱਕ 32 ਮਰੀਜ਼  ਡਿਸਚਾਰਜ ਹੋ ਗਏ ਹਨ, ਉੱਥੇ ਹੀ ਚੰਡੀਗੜ੍ਹ 'ਚ ਕੁੱਲ ਮਰੀਜ਼ਾਂ ਦਾ ਅੰਕੜਾ 191 'ਤੇ ਪਹੁੰਚ ਗਿਆ ਹੈ।


author

Babita

Content Editor

Related News