ਜਾਨ-ਲੇਵਾ ਹਮਲਾ ਕਰਨ ਦੇ ਦੋਸ਼ ''ਚ 6 ਨਾਮਜ਼ਦ
Sunday, Nov 05, 2017 - 01:48 AM (IST)

ਹੁਸ਼ਿਆਰਪੁਰ, (ਜ.ਬ.)- ਥਾਣਾ ਮਾਹਿਲਪੁਰ ਦੀ ਪੁਲਸ ਨੇ ਜਾਨ-ਲੇਵਾ ਹਮਲਾ ਕਰਨ ਦੇ ਦੋਸ਼ 'ਚ 6 ਦੋਸ਼ੀਆਂ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੀਲੋਵਾਲ ਵਾਸੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਜਤਿੰਦਰ ਕੁਮਾਰ ਆਪਣੇ ਦੋਸਤਾਂ ਰਵਿੰਦਰ ਕੁਮਾਰ ਅਤੇ ਚਰਨਜੀਤ ਨਾਲ ਦਵਾਈ ਲੈ ਕੇ ਸੈਂਟਰ ਵਿਚੋਂ ਬਾਹਰ ਆ ਰਿਹਾ ਸੀ। ਉਸ ਮੁਤਾਬਕ ਸੰਦੀਪ ਸਿੰਘ ਵਾਸੀ ਭੀਲੋਵਾਲ, ਮਨਦੀਪ ਸਿੰਘ, ਪ੍ਰਦੀਪ ਕੁਮਾਰ ਵਾਸੀ ਹੱਲੋਵਾਲ, ਜਗਰੂਪ ਸਿੰਘ ਵਾਸੀ ਭੀਲੋਵਾਲ, ਬਿੰਦਰ ਵਾਸੀ ਬੱਡੋਆਣ ਅਤੇ ਹਨੀਫ ਗੁੱਜਰ ਵਾਸੀ ਪਥਰਾਲਾ ਨੇ ਕਥਿਤ ਤੌਰ 'ਤੇ ਉਸ 'ਤੇ ਵੱਖ-ਵੱਖ ਹਥਿਆਰਾਂ ਨਾਲ ਜਾਨ-ਲੇਵਾ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਪਰੰਤ ਦੋਸ਼ੀ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।