ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, 6 ਮਹੀਨੇ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ

Wednesday, Apr 22, 2020 - 02:45 PM (IST)

ਚੰਡੀਗੜ੍ਹ ''ਚ ਕੋਰੋਨਾ ਦਾ ਕਹਿਰ, 6 ਮਹੀਨੇ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਵੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਅਜਿਹੇ ਕੇਸ ਥੰਮਣ ਦਾ ਨਾਂ ਨਹੀਂ ਲੈ ਰਹੇ। ਬੁੱਧਵਾਰ ਨੂੰ ਵੀ ਇਕ 6 ਮਹੀਨਿਆਂ ਦੀ ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ।

ਇਹ ਵੀ ਪੜ੍ਹੋ : 'ਜਗ ਬਾਣੀ' ਦੀ ਖਬਰ ਦਾ ਅਸਰ, ਪੰਜਾਬ ਸਰਕਾਰ ਦੇਵੇਗੀ ਕੋਰੋਨਾ ਰੋਗੀ ਦੇ ਹਸਪਤਾਲ ਦਾ ਬਿੱਲ

ਜਾਣਕਾਰੀ ਮੁਤਾਬਕ ਬੱਚੀ ਪੀ. ਜੀ. ਆਈ. 'ਚ ਬੱਚਿਆਂ ਦੀ ਓ. ਪੀ. ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਭਰਤੀ ਸੀ। ਉੱਥੇ ਇਸ ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ ਅਤੇ ਸਫਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਨਾਲ ਹੀ ਵਾਰਡ 'ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, 'ਕੋਰੋਨਾ' ਦਾ ਇੰਝ ਕੀਤਾ ਸਫਾਇਆ


author

Babita

Content Editor

Related News