ਯੂਰਪ ‘ਚ ਪੱਕਾ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ 6 ਲੱਖ ਦੀ ਠੱਗੀ, ਮਾਮਲਾ ਦਰਜ

Tuesday, Oct 04, 2022 - 06:12 PM (IST)

ਯੂਰਪ ‘ਚ ਪੱਕਾ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ 6 ਲੱਖ ਦੀ ਠੱਗੀ, ਮਾਮਲਾ ਦਰਜ

ਦੇਵੀਗੜ੍ਹ (ਨੌਗਾਵਾਂ) : ਯੂਰਪ 'ਚ ਗਏ ਵਿਅਕਤੀ ਨੂੰ ਪੱਕਾ ਕਰਵਾਉਣ ਲਈ ਉਸ ਨਾਲ 6 ਲੱਖ ਦੀ ਠੱਗੀ ਮਾਰਨ ਦਾ ਮਾਰਨ ਦਾ ਮਾਮਲਾ ਥਾਣਾ ਜੁਲਕਾਂ ਵਿਖੇ ਸਾਹਮਣੇ ਆਇਆ ਹੈ। ਥਾਣਾ ਜੁਲਕਾਂ ਦੇ ਥਾਣਾ ਮੁਖੀ ਕੁਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕਰਮਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਿਊ ਬਿਸ਼ਨ ਨਗਰ ਪਟਿਆਲਾ ਨੇ ਇੱਥੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪੁੱਤਰ ਕਈ ਸਾਲਾਂ ਤੋਂ ਯੂਰਪ 'ਚ ਕੰਮ ਕਰ ਰਿਹਾ ਹੈ।

ਉਸ ਨੂੰ ਪੱਕਾ ਕਰਵਾਉਣ ਲਈ ਝਾਂਸਾ ਦੇ ਕੇ ਪਿੰਡ ਈਸਰਹੇੜੀ ਦੇ ਹਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੇ ਉਸ ਕੋਲੋਂ 6 ਲੱਖ ਰੁਪਏ ਲੈ ਲਏ ਸਨ ਪਰ ਨਾ ਹੀ ਉਸ ਨੂੰ ਯੂਰਪ ‘ਚ ਪੱਕਾ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਕਰਕੇ ਥਾਣਾ ਜੁਲਕਾਂ ਵਿਖੇ ਹਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News