2 ਕਾਰਾਂ ਦੀ ਭਿਆਨਕ ਟੱਕਰ, 6 ਜ਼ਖ਼ਮੀ

Sunday, Mar 06, 2022 - 05:06 PM (IST)

2 ਕਾਰਾਂ ਦੀ ਭਿਆਨਕ ਟੱਕਰ, 6 ਜ਼ਖ਼ਮੀ

ਬਟਾਲਾ (ਜ. ਬ., ਯੋਗੀ, ਅਸ਼ਵਨੀ) : ਪਿੰਡ ਕੋਟ ਟੋਡਰ ਮੱਲ ਰੋਡ ’ਤੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਨਾਲ 6 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਵਿਸਟਾ ਕਾਰ ਸਵਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ 4 ਮੈਂਬਰਾਂ ਨਾਲ ਪਿੰਡ ਕੋਟ ਯੋਗਰਾਜ ਤੋਂ ਪਿੰਡ ਕਾਹਲਵਾਂ ਨੂੰ ਜਾ ਰਿਹਾ ਸੀ ਤਾਂ ਕੋਟ ਟੋਡਰ ਮੱਲ ਰੋਡ ’ਤੇ ਗੁਰਦੁਆਰਾ ਸਾਹਿਬ ਨੇੜੇ ਉਨ੍ਹਾਂ ਦੀ ਕਾਰ ਦੀ ਅਚਾਨਕ ਕਾਦੀਆਂ ਪਠਾਨਕੋਟ ਨੂੰ ਜਾ ਰਹੀ ਸਿਟੀ ਹੋਂਡਾ ਕਾਰ ਨਾਲ ਟੱਕਰ ਹੋ ਗਈ, ਜਿਸ ਵਿੱਚ ਉਸ ਸਮੇਤ ਉਸ ਦੇ ਪਰਿਵਾਰਕ ਮੈਂਬਰ ਵੀ ਜ਼ਖ਼ਮੀ ਹੋ ਗਏ ਤੇ ਸਾਹਮਣੇ ਤੋਂ ਆ ਰਹੀ ਸਿਟੀ ਹੋਂਡਾ ਕਾਰ ’ਚ ਬੈਠੇ 2 ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪਤਾ ਲੱਗਾ ਹੈ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕਾਦੀਆਂ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ


author

Harnek Seechewal

Content Editor

Related News