ਸਰਹੱਦ ਪਾਰ : ਪਾਕਿ ’ਚ ਇਸ ਸਾਲ ਮਈ ਤੱਕ ਈਸ਼ਨਿੰਦਾ ਦੇ 57 ਮਾਮਲੇ ਦਰਜ ਹੋਏ
Friday, Jun 23, 2023 - 05:24 PM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ’ਚ ਇਸ ਸਾਲ ਪਹਿਲੀ ਜਨਵਰੀ ਤੋਂ 30 ਮਈ ਤੱਕ ਕਥਿਤ ਈਸ਼ਨਿੰਦਾ ਦੇ ਘੱਟ ਤੋਂ ਘੱਟ 57 ਮਾਮਲੇ ਦਰਜ ਕੀਤੇ ਗਏ, ਜਿਸ ’ਚ ਪੰਜਾਬ ’ਚ 28, ਸਿੰਧ ਸੂਬੇ ’ਚ 16, ਖੈਬਰ ਪਖਤੂਨਖਵਾਂ ’ਚ 8 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ 5 ਕੇਸ ਦਰਜ ਕੀਤੇ ਗਏ। ਕੁਝ ਦਿਨ ਪਹਿਲਾਂ 2 ਈਸਾਈ ਨੌਜਵਾਨ ਆਦਿਲ ਬਾਬਰ ਅਤੇ ਸਾਈਮਨ ਮਸੀਹ ’ਤੇ ਲਾਹੌਰ ’ਚ ਈਸ਼ਨਿੰਦਾ ਅਧੀਨ ਕੇਸ ਦਰਜ ਕੀਤਾ ਗਿਆ। ਪੁਲਸ ਕਾਂਸਟੇਬਲ ਜਾਹਿਦ ਸੋਹੇਲ ਨੇ 28 ਮਈ ਨੂੰ ਇਨ੍ਹਾਂ ਦੋਵਾਂ ਨਾਲ ਵਿਅਕਤੀਗਤ ਕਾਰਨਾਂ ਨਾਲ ਝਗੜਾ ਕਰਨ ਤੋਂ ਬਾਅਦ ਦੋਵਾਂ ਖਿਲਾਫ ਈਸ਼ਨਿੰਦਾ ਦਾ ਕੇਸ ਦਰਜ ਕਰਵਾ ਦਿੱਤਾ। ਸੋਹੇਲ ਦੇ ਉਦੋਂ ਦੋਸ਼ ਲਗਾਇਆ ਕਿ ਦੋਵਾਂ ਦੋਸ਼ੀਆਂ ਨੇ ਪੈਗੰਬਰ ਮੁਹੰਮਦ ਦੇ ਪਵਿੱਤਰ ਨਾਂ ਦੇ ਖਿਲਾਫ ਈਸ਼ਨਿੰਦਾ ਟਿੱਪਣੀ ਕੀਤੀ ਹੈ, ਜਦ ਉਹ ਨਮਾਜ ਪੜ੍ਹਨ ਲਈ ਜਾ ਰਿਹਾ ਸੀ। ਆਦਿਲ ਬਾਬਰ ਦੀ ਉਮਰ 18 ਸਾਲ ਅਤੇ ਸਾਈਮਨ ਮਸੀਹ ਦੀ ਉਮਰ 14 ਸਾਲ ਹੈ।
ਇਹ ਵੀ ਪੜ੍ਹੋ : ‘ਜਗ ਬਾਣੀ’ ਨਾਲ ਮੁਲਾਕਾਤ ਦੌਰਾਨ ਬੋਲੇ ਗੁਰਮੀਤ ਖੁੱਡੀਆਂ, ਮੇਰਾ ਖੁਆਬ ਖੇਤੀ ਸੈਕਟਰ ਲਈ ਕੁੱਝ ਨਵਾਂ ਕਰ ਦਿਖਾਵਾਂ
ਦੋਵੇਂ ਪੀੜਤ ਲੜਕਿਆਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਬੱਚਿਆਂ ਖਿਲਾਫ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਵਾਂ ਦਾ ਸੋਹੇਲ ਨਾਲ ਵਿਅਕਤੀਗਤ ਝਗੜਾ ਸੀ। ਕੁਝ ਦਿਨ ਪਹਿਲਾਂ ਦੋਵਾਂ ਧੜਿਆਂ ’ਚ ਝਗੜਾ ਨਹੀਂ ਹੋਇਆ ਸੀ। ਦੋਵੇਂ ਮਸੀਹ ਬੱਚਿਆਂ ਖਿਲਾਫ ਕੇਸ ਦਰਜ ਕਰਦੇ ਹੋਏ ਕਿਸੇ ਵੀ ਚਸ਼ਮਦੀਨ ਗਵਾਹ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ। ਮਨੁੱਖੀ ਅਧਿਕਾਰੀ ਕਾਰਕੁੰਨ ਜੋਸੇਫ ਜੈਨਸਨ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ। ਵਿਅਕਤੀਗਤ ਝਗੜਿਆਂ ਨੂੰ ਈਸ਼ਨਿੰਦਾ ਦਾ ਰੰਗ ਦਿੱਤਾ ਜਾ ਰਿਹਾ ਹੈ। ਕੇਸ ਦਰਜ ਕਰਨ ਤੋਂ ਪਹਿਲਾਂ ਗਵਾਹਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ ਅਤੇ ਈਸ਼ਨਿੰਦਾ ਕਾਨੂੰਨ ਦੇ ਸ਼ਿਕਾਰ ਗੈਰ-ਮੁਸਲਿਮਾਂ ਨੂੰ ਕਈ ਕਈ ਸਾਲ ਜੇਲ ’ਚ ਹੀ ਬੰਦ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਬਸਿਡੀ 'ਤੇ ਖੇਤੀ ਮਸ਼ੀਨਾਂ ਖ਼ਰੀਦਣ ਵਾਲੇ ਕਿਸਾਨਾਂ ਲਈ ਵੱਡਾ ਮੌਕਾ, ਵਿਭਾਗ ਨੇ ਕੀਤੀ ਅਰਜ਼ੀਆਂ ਦੀ ਮੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।