ਨਵਾਂਸ਼ਹਿਰ ''ਚ ਕੋਰੋਨਾ ਕਾਰਨ 4 ਦੀ ਮੌਤ, 56 ਨਵੇਂ ਮਾਮਲੇ
Saturday, May 15, 2021 - 07:47 PM (IST)
ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ 3 ਔਰਤਾਂ ਸਮੇਤ 4 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਜਦਕਿ 56 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ, ਹਾਲਾਂਕਿ 115 ਮਰੀਜ਼ ਰਿਕਵਰ ਹੋਏ ਹਨ। ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਸੁੱਜੋਂ ਦੀ 68 ਸਾਲਾ ਮਹਿਲਾ, ਬਲਾਕ ਮੁਜ਼ੱਫਰਪੁਰ ਦੇ 68 ਸਾਲਾ ਵਿਅਕਤੀ, ਬੰਗਾ ਦੀ 75 ਸਾਲ ਦੀ ਮਹਿਲਾ ਅਤੇ ਮੁੱਜ਼ਫਰਪੁਰ ਦੀ 62 ਸਾਲ ਦੀ ਮਹਿਲਾ ਦੀ ਵੱਖ-ਵੱਖ ਹਸਪਤਾਲਾਂ ’ਚ ਇਲਾਜ ਦੌਰਾਨ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸਦੇ ਚੱਲਦੇ ਜ਼ਿਲ੍ਹੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 280 ਹੋ ਗਈ ਹੈ।
ਡਾ. ਕਪੂਰ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਵਿਖੇ 5, ਰਾਹੋਂ ਅਤੇ ਬੰਗਾ ਵਿਖੇ 2-2, ਸੁੱਜੋਂ ਵਿਖੇ 9, ਮੁਜ਼ੱਫਰਪੁਰ ਵਿਖੇ 12, ਮੁਕੰਦਪੁਰ ਵਿਖੇ 1, ਬਲਾਚੌਰ ਵਿਖੇ 17 ਅਤੇ ਬਲਾਕ ਸੜੋਆ ਵਿਖੇ 8 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ। ਜਿਸਦੇ ਚਲਦੇ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 10,095 ਹੋ ਗਈ ਹੈ। ਹਾਲਾਂਕਿ 88.99 ਫੀਸਦੀ ਦੀ ਦਰ ਨਾਲ 8984 ਮਰੀਜ਼ ਰਿਕਵਰ ਵੀ ਹੋ ਚੁੱਕੇ ਹਨ। ਜ਼ਿਲੇ ’ਚ 2.77 ਫੀਸਦੀ ਦੀ ਦਰ ਨਾਲ 280 ਵਿਅਕਤੀ ਹੁਣ ਤਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ।
ਡਾ. ਕਪੂਰ ਨੇ ਦੱਸਿਆ ਕਿ ਜ਼ਿਲੇ ’ਚ 2,05,529 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਹਨ, ਜਿਨ੍ਹਾਂ ’ਚੋਂ 10,095 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 8984 ਰਿਕਵਰ ਹੋ ਚੁੱਕੇ ਹਨ, ਮ੍ਰਿਤਕਾਂ ਦੀ ਗਿਣਤੀ 280 ਹੋ ਗਈ ਹੈ। ਉਨ੍ਹਾਂ ਦੱਸਿਆ ਕਿ 759 ਮਰੀਜ਼ ਹੋਮ ਆਈਸੋਲੇਟ ਹਨ, ਜਦਕਿ 66 ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 831 (ਹੋਰ ਜ਼ਿਲ੍ਹਿਆਂ ਦੇ 27 ਸਮੇਤ ਕੁੱਲ 858) ਹੈ, ਜਦਕਿ 1242 ਦੇ ਨਤੀਜੇ ਅਵੇਟਿਡ ਹਨ।