''ਬਾਬੇ ਨਾਨਕ'' ਦੇ ਰੰਗ ''ਚ ਰੰਗਿਆ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ, ਕਰਵਾਏਗਾ 4 ਉਦਾਸੀਆਂ ਦੀ ਸੈਰ

11/08/2019 6:14:15 PM

ਸੁਲਤਾਨਪੁਰ ਲੋਧੀ — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਵੀ ਬਾਬੇ ਨਾਨਕ ਦੇ ਰੰਗ 'ਚ ਰੰਗਿਆ ਗਿਆ ਹੈ। ਰੇਲਵੇ ਮੰਤਰਾਲੇ ਨੇ ਇਸ ਪਵਿੱਤਰ ਉਤਸਵ ਮੌਕੇ 'ਤੇ ਸਟੇਸ਼ਨ ਦੀ ਰੂਪ-ਰੇਖਾ ਹੀ ਬਦਲ ਦਿੱਤੀ ਹੈ। ਇਸ ਦੀ ਮੁਰੰਮਤ ਕਰਕੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਸਟੇਸ਼ਨ ਗੁਰੂ ਜੀ ਦੀ 4 ਉਦਾਸੀਆਂ ਦੀ ਸੈਰ ਕਰਵਾਏਗਾ। ਸਟੇਸ਼ਨ 'ਤੇ ਪਹੁੰਚਦੇ ਹੀ ਸ਼ਰਧਾਲੂਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਦਿੱਸਣਗੀਆਂ। 13 ਵਾਲ ਪੇਂਟਿੰਗ ਬਣਾਈਆਂ ਗਈਆਂ ਹਨ। 

ਸਟੇਸ਼ਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਦੂਰ-ਦਰਾਜ ਤੋਂ ਆਉਣ ਵਾਲੇ ਸ਼ਰਧਾਲੂ ਸਟੇਸ਼ਨ 'ਤੇ ਪਹੁੰਚਦੇ ਹੀ ਗੁਰੂ ਜੀ ਦੇ ਰੰਗ ਜਾਣਗੇ। ਸਟੇਸ਼ਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਨੂੰ ਦਰਸਾਉਣ ਲਈ ਇਕ ਨਕਸ਼ਾ ਬਣਾਇਆ ਜਾ ਰਿਹਾ ਹੈ। ਇਸ ਨਕਸ਼ੇ ਨਾਲ ਸ਼ਰਧਾਲੂ ਗੁਰੂ ਜੀ ਦੀਆਂ ਯਾਤਰਾਵਾਂ ਦੇ ਵੱਖ-ਵੱਖ ਰੂਟਾਂ ਨੂੰ ਦਿਖਾਇਆ ਜਾ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਸਭ ਤੋਂ ਵੱਧ ਪ੍ਰਮੁੱਖਤਾ 'ਇਕ ਓਂਕਾਰ' ਨੂੰ ਦਿੱਤੀ ਜਾ ਰਿਹਾ ਹੈ। 'ਪਰਮਾਤਮਾ ਇਕ ਹੈ', ਇਸ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਐੱਲ. ਈ. ਡੀ. ਟੀ. ਵੀ. ਦੇ ਜ਼ਰੀਏ ਲਗਾਤਾਰ ਕੀਰਤਨ ਚੱਲਦਾ ਰਹੇਗਾ। ਸਟੇਸ਼ਨ ਨੂੰ ਸਿਰਫ ਪੰਜ ਮਹੀਨਿਆਂ 'ਚ ਤਿਆਰ ਕੀਤਾ ਗਿਆ ਹੈ। ਦੋ ਨਵੇਂ ਪਲੇਟਫਾਰਮ, ਦੋ ਓਵਰਬ੍ਰਿਜ ਅਤੇ ਪੂਰਾ ਢਾਂਚਾ ਨਵਾਂ ਤਿਆਰ ਕੀਤਾ ਗਿਆ ਹੈ। 

ਨਹੀਂ ਪਹੁੰਚ ਸਕੇ ਰੇਲ ਰਾਜ ਮੰਤਰੀ 
ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਦਾ ਕਹਿਣਾ ਹੈ ਕਿ ਰੇਲ ਰਾਜ ਮੰਤਰੀ ਸੁਰੇਸ਼ ਸੀ ਅੰਗੜੀ ਨੂੰ ਵੀਰਵਾਰ ਸ਼ਾਮ 5 ਵਜੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਾ ਸੀ ਪਰ ਕਿਸੇ ਕਾਰਨ ਨਹੀਂ ਆ ਸਕੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਟੇਸ਼ਨ ਦਾ ਉਦਘਾਟਨ ਕੀਤਾ।


shivani attri

Content Editor

Related News