ਫਿਰੋਜ਼ਪੁਰ ਮੰਡਲ ਵੱਲੋਂ 10 ਦਿਨ ''ਚ ਚਲਾਈਆਂ 50 ਸਪੈਸ਼ਲ ਟਰੇਨਾਂ, 50,000 ਤੋਂ ਵੱਧ ਪ੍ਰਵਾਸੀ ਰਵਾਨਾ

Tuesday, May 12, 2020 - 04:19 PM (IST)

ਲੁਧਿਆਣਾ (ਗੌਤਮ) : ਕੋਰੋਨਾ ਵਾਇਰਸ ਦੌਰਾਨ ਲਾਕਡਾਊਨ ਦੇ ਸਮੇਂ ਰੇਲ ਵਿਭਾਗ ਵੱਲੋਂ ਪ੍ਰਵਾਸੀਆਂ ਦੀ ਸਹੂਲਤ ਲਈ ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਗਈਆਂ। ਸਿਰਫ ਫਿਰੋਜ਼ਪੁਰ ਮੰਡਲ 'ਚ ਹੀ ਡਿਪਾਰਟਮੈਂਟ ਵੱਲੋਂ 50 ਸਪੈਸ਼ਲ ਲੇਬਰ ਟਰੇਨਾਂ ਚਲਾ ਕੇ ਕਰੀਬ 50 ਹਜ਼ਾਰ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ। ਸੋਮਵਾਰ ਨੂੰ ਵੀ ਵਿਭਾਗ ਵੱਲੋਂ ਲੁਧਿਆਣਾ ਸਟੇਸ਼ਨ ਤੋਂ ਵੱਖ-ਵੱਖ ਥਾਵਾਂ ਲਈ 5 ਟਰੇਨਾਂ ਚਲਾਈਆਂ ਗਈਆਂ। ਹੁਣ ਤੱਕ ਲੁਧਿਆਣਾ ਤੋਂ ਹੀ ਕਰੀਬ 22 ਟਰੇਨਾਂ ਚਲਾਈਆਂ ਜਾ ਚੁੱਕੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਲਈ ਵਿਸ਼ੇਸ਼ ਐਡਵਾਇਜ਼ਰੀ ਅਧੀਨ ਹੀ ਕੰਮ ਕੀਤਾ ਜਾ ਰਿਹਾ ਹੈ। ਟਰੇਨਾਂ 'ਚ ਸੋਸ਼ਲ ਡਿਸਟੈਂਸ, ਸੈਨੀਟਾਈਜ਼ੇਸ਼ਨ ਤੋਂ ਇਲਾਵਾ ਹੋਰ ਜ਼ਰੂਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਇਸ ਦੇ ਲਈ ਸੁਰੱਖਿਆ ਲਈ ਜੀ. ਅਰ. ਪੀ., ਆਰ. ਪੀ. ਐੱਫ. ਤੋਂ ਇਲਾਵਾ ਸਥਾਨਕ ਪੁਲਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ ► ਅਰਧ-ਬੇਰੁਜ਼ਗਾਰੀ ਕਾਰਣ ਅਧਿਆਪਕ ਮਜ਼ਦੂਰੀ ਕਰਨ ਲਈ ਹੋਏ ਮਜਬੂਰ

ਡਿਵੀਜ਼ਨਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਨੂੰ ਜਲੰਧਰ ਤੋਂ 50ਵੀਂ ਸਪੈਸ਼ਲ ਲੇਬਰ ਟ੍ਰੇਨ ਚਲਾਈਆਂ ਗਈਆਂ ਹਨ। ਟਰੇਨਾਂ 'ਚ ਲੇਬਰਾਂ ਨੂੰ ਰਸਤੇ 'ਚ ਖਾਣਾ, ਪਾਣੀ ਅਤੇ ਟਿਕਟ ਵੀ ਮੁਫਤ ਮੁਹੱਈਆ ਕਰਵਾਈ ਗਈ ਹੈ। ਰੇਲ ਡਿਪਾਰਟਮੈਂਟ ਵੱਲੋਂ 12 ਮਈ ਤੋਂ ਸ਼ੁਰੂ ਹੋਵੇਗੀ ਅਤੇ 15 ਰੂਟਾਂ 'ਤੇ ਅਪ ਡਾਊਨਾਂ 'ਤੇ 30 ਟਰੇਨਾਂ ਚੱਲਣਗੀਆਂ। ਸਾਰੀਆਂ ਰੇਲ ਗੱਡੀਆਂ ਦਿੱਲੀ ਤੋਂ ਰਵਾਨਾ ਹੋਣਗੀਆਂ ਜੋ ਕਿ ਦਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੂਰੂ, ਚੇਨੰਈ, ਤਿਰੁਵੰਤਪੁਰਮ, ਮੜਗਾਂਵ, ਮੁਬੰਈ ਸੈਂਟ੍ਰਲ, ਅਹਿਮਦਾਬਾਦ ਅਤੇ ਜੰਮੂ ਤਵੀ ਨੂੰ ਜਾਵੇਗੀ। ਸਾਰੀਆਂ ਟਰੇਨਾਂ ਏ. ਸੀ. ਕੋਚ ਹੋਣਗੀਆਂ ਅਤੇ ਕਿਰਾਇਆ ਸੁਪਰਫਾਸਟ ਟਰੇਨਾਂ ਦੇ ਬਰਾਬਰ ਹੋਵੇਗਾ। ਸਾਰੀਆਂ ਟਰੇਨਾਂ ਦੀ ਬੁਕਿੰਗ ਆਨਲਾਈਨ ਹੋਵੇਗੀ ਅਤੇ ਕਿਸੇ ਵੀ ਕਾਊਂਟਰ ਤੋਂ ਟਿਕਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ ► ਅੰਮ੍ਰਿਤਸਰ: ਬਾਬਾ ਬਕਾਲਾ 'ਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਯਾਤਰੀਆਂ ਲਈ ਵਿਸ਼ੇਸ਼ ਨਿਯਮ
ਵਿਭਾਗ ਵੱਲੋਂ ਯਾਤਰੀਆਂ ਲਈ ਵਿਸ਼ੇਸ਼ ਨਿਯਮ ਬਣਾਏ ਗਏ ਹਨ। ਉਨ੍ਹਾਂ ਨੂੰ ਟਰੇਨ ਚੱਲਣ ਤੋਂ ਕਰੀਬ 1 ਘੰਟਾ ਪਹਿਲਾਂ ਪਹੁੰਚਣਾ ਹੋਵੇਗਾ। ਇਸ ਦੌਰਾਨ ਉਨ੍ਹਾਂ ਦੀ ਮੈਡੀਕਲ ਜਾਂਚ ਹੋਵੇਗੀ। ਇਸ ਤੋਂ ਇਲਾਵਾ ਹੋਰ ਪ੍ਰੋਟੋਕੋਲ, ਮਾਸਕ, ਦਸਤਾਨੇ, ਅਰੋਗਿਆ ਐਪ ਲੋਡ ਕਰਨਾ ਅਤੇ ਸਿਰਫ ਰਾਖਵੀਂ ਟਿਕਟ ਧਾਰਕਾਂ ਨੂੰ ਹੀ ਸਟੇਸ਼ਨ 'ਤੇ ਜਾਣ ਦੀ ਇਜਾਜ਼ਤ ਹੋਵੇਗੀ। 12 ਮਈ ਨੂੰ ਚੱਲਣ ਵਾਲੀਆਂ ਟਰੇਨਾਂ ਵਿਚ ਇਕ ਟਰੇਨ ਦਿੱਲੀ ਤੋਂ ਜੰਮੂ-ਤਵੀ ਲਈ ਵੀ ਰਵਾਨਾ ਹੋਵੇਗੀ ਜੋ ਕਿ ਰਸਤੇ ਵਿਚ ਲੁਧਿਆਣਾ, ਪਠਾਨਕੋਟ ਵੀ ਰੁਕੇਗੀ।


Anuradha

Content Editor

Related News