Black Sunday : ਨਵੇਂ ਸਾਲ ਮੌਕੇ ਦੇਸ਼ ਭਰ ’ਚ ਵੱਖ-ਵੱਖ ਹਾਦਸਿਆਂ ’ਚ 50 ਤੋਂ ਵੱਧ ਲੋਕਾਂ ਨੇ ਗੁਆਈ ਜਾਨ

Sunday, Jan 01, 2023 - 10:24 PM (IST)

Black Sunday : ਨਵੇਂ ਸਾਲ ਮੌਕੇ ਦੇਸ਼ ਭਰ ’ਚ ਵੱਖ-ਵੱਖ ਹਾਦਸਿਆਂ ’ਚ 50 ਤੋਂ ਵੱਧ ਲੋਕਾਂ ਨੇ ਗੁਆਈ ਜਾਨ

 ਨੈਸ਼ਨਲ ਡੈਸਕ : ਦੇਸ਼-ਵਿਦੇਸ਼ ’ਚ ਨਵੇਂ ਸਾਲ ਨੇ ਦਸਤਕ ਦੇ ਦਿੱਤੀ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਵੱਡੀ ਗਿਣਤੀ ’ਚ ਬਾਹਰ ਨਿਕਲੇ ਪਰ ਇਸ ਵਿਚਾਲੇ ਨਵੇਂ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਦੇਸ਼ ਭਰ ’ਚ ਵੱਖ-ਵੱਖ ਹਾਦਸਿਆਂ ’ਚ 50 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਪੰਜਾਬ, ਰਾਜਧਾਨੀ ਦਿੱਲੀ ਤੋਂ ਲੈ ਕੇ ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਕੀਤਾ ਵਾਧਾ

ਪੰਜਾਬ ’ਚ ਵੱਖ-ਵੱਖ ਹਾਦਸਿਆਂ ’ਚ 5 ਲੋਕਾਂ ਦੀ ਮੌਤ

ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਟਾਰੀ ਅਧੀਨ ਪੈਂਦੇ ਥਾਣਾ ਘਰਿੰਡਾ ਚੌਂਕ 'ਚ ਨਵੇਂ ਸਾਲ ਮੌਕੇ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਦਰਅਸਲ, ਤੇਜ਼ ਰਫਤਾਰ ਗੱਡੀ ਨੇ ਆਟੋ ਨੂੰ ਮਾਰੀ ਟੱਕਰ ਮਾਰ ਦਿੱਤੀ, ਟੱਕਰ ਇੰਨੀ ਭਿਆਨਕ ਸੀ ਕਿ ਆਟੋ ਦੇ ਉੱਡੇ ਪਰਖੱਚੇ ਉਡ ਗਏ। ਇਸੇ ਤਰ੍ਹਾਂ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਠਾਨਕੋਟ ਵੱਲ ਜਾ ਰਹੇ ਟਰੱਕ ’ਚ ਵੱਜੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਤੇ ਉੱਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ  : ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਰਕਾਰ ਦਾ ਤੋਹਫ਼ਾ, ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਪੜ੍ਹੋ Top 10

ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ’ਚ 15 ਲੋਕਾਂ ਦੀ ਮੌਤ

ਰਾਜਸਥਾਨ 'ਚ ਹਨੂੰਮਾਨਗੜ੍ਹ ਜ਼ਿਲੇ ਦੇ ਪੱਲੂ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਿਸਰਾਸਰ ’ਚ ਕਾਰ ਅਤੇ ਟਰੱਕ ਦੀ ਟੱਕਰ ’ਚ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ’ਚ ਕਾਰ ਦੇ ਪਰਖੱਚੇ ਉਡ ਗਏ ਅਤੇ ਪੰਜ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੀਕਰ ਜ਼ਿਲ੍ਹੇ ਦੇ ਖੰਡੇਲਾ ਥਾਣਾ ਖੇਤਰ ’ਚ ਅੱਜ ਇਕ ਪਿਕਅੱਪ ਦੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਬੋਰਿੰਗ ਮਸ਼ੀਨ ਟਰੱਕ ਦੀ ਲਪੇਟ ’ਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਰਾਜਸਥਾਨ ਦੇ ਇਕ ਹੋਰ ਜ਼ਿਲ੍ਹੇ ਜੈਸਲਮੇਰ ਦੇ ਰਾਮਦੇਵਰਾ ਥਾਣਾ ਖੇਤਰ ਦੇ ਫਲੋਦੀ ਮਾਰਗ ’ਤੇ ਨਵੇਂ ਸਾਲ ਦੇ ਮੌਕੇ ’ਤੇ ਰਾਮਦੇਵਰਾ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਇਕ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖ਼ਮੀ ਹੋ ਗਏ।

ਦਿੱਲੀ ’ਚ 3 ਦੀ ਮੌਤ

ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼-2 ’ਚ ਇਕ ਬਿਰਧ ਆਸ਼ਰਮ ’ਚ ਐਤਵਾਰ ਸਵੇਰੇ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5.14 ਵਜੇ ਅੰਤਰਾ ਕੇਅਰ ਫਾਰ ਸੀਨੀਅਰਜ਼ ਬੁਢਾਪਾ ਘਰ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਦਿੱਲੀ ਦੇ ਕੰਝਾਵਾਲਾ ’ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਅੱਧੀ ਰਾਤ ਨੂੰ ਇਕ ਮੁਟਿਆਰ ਹਾਦਸੇ ਤੋਂ ਬਾਅਦ ਕਾਰ ਦੇ ਹੇਠਾਂ ਫਸ ਗਈ ਅਤੇ 7-8 ਕਿਲੋਮੀਟਰ ਤੱਕ ਘਿਸੜਦੀ ਗਈ। ਇਸ ਘਟਨਾ ’ਚ ਲੜਕੀ ਦੀ ਮੌਤ ਹੋ ਗਈ।

ਜੰਮੂ-ਛੱਤੀਸਗੜ੍ਹ ਅਤੇ ਕੇਰਲ ’ਚ 8 ਲੋਕਾਂ ਦੀ ਮੌਤ ਹੋ ਗਈ

ਜੰਮੂ ਦੇ ਕਠੂਆ ਜ਼ਿਲ੍ਹੇ ’ਚ ਇਕ ਕਾਰ ਸੜਕ ਤੋਂ ਫਿਸਲ ਕੇ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ’ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਹਾਦਸੇ ’ਚ ਜਾਨ ਗੁਆਉਣ ਵਾਲੇ ਇਕ ਨਿੱਜੀ ਟੈਲੀਕਾਮ ਕੰਪਨੀ ਦੇ ਕਰਮਚਾਰੀ ਸਨ।

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਨਵੇਂ ਸਾਲ ਦੀ ਸ਼ਾਮ ਨੂੰ ਇਕ ਸੜਕ ਹਾਦਸੇ ’ਚ ਇਕ ਪੁਲਸ ਕਾਂਸਟੇਬਲ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਖੀ ਥਾਣਾ ਖੇਤਰ ਦੇ ਨਿਮੋਰਾ ਇਲਾਕੇ ’ਚ ਵਾਪਰਿਆ।

ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਅਦਿਮਾਲੀ ਇਲਾਕੇ ’ਚ ਐਤਵਾਰ ਨੂੰ ਟੂਰਿਸਟ ਬੱਸ ਦੇ ਸੜਕ ਤੋਂ ਤਕਰੀਬਨ 100 ਫੁੱਟ ਹੇਠਾਂ ਡਿੱਗਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 40 ਵਿਦਿਆਰਥੀਆਂ ਸਮੇਤ 43 ਹੋਰ ਜ਼ਖ਼ਮੀ ਹੋ ਗਏ। ਵੇਲਾਥੂਵਾਲ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਤੜਕੇ 1.30 ਵਜੇ ਤੋਂ 2 ਵਜੇ ਦੇ ਵਿਚਕਾਰ ਵਾਪਰੀ, ਜਦੋਂ ਬੱਸ ਤਾਮਿਲਨਾਡੂ ਦੇ ਪਹਾੜੀ ਖੇਤਰ ’ਚ ਕੋਡੈਕਨਾਲ ਤੋਂ ਆ ਰਹੀ ਸੀ।

ਯੂ.ਪੀ. ’ਚ ਤਿੰਨ ਦੀ ਮੌਤ 

ਉੱਤਰ ਪ੍ਰਦੇਸ਼ ’ਚ ਜਾਲੌਨ ਤੋਂ ਕਦੌਰਾ ਥਾਣਾ ਖੇਤਰ ਤੱਕ ਸੰਘਣੀ ਧੁੰਦ ਦਰਮਿਆਨ ਇਕ ਟਰੈਕਟਰ ਡੂੰਘੇ ਟੋਏ ’ਚ ਡਿੱਗਣ ਕਾਰਨ ਦੋ ਕਿਸਾਨਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਚੌਰੀਚੌਰਾ ਥਾਣਾ ਖੇਤਰ ’ਚ ਐਤਵਾਰ ਨੂੰ ਗੁਬਾਰੇ ’ਚ ਗੈਸ ਭਰਦੇ ਸਮੇਂ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ।

ਝਾਰਖੰਡ ’ਚ ਤਿੰਨ ਦੀ ਮੌਤ

ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ’ਚ ਸੜਕ ਕਿਨਾਰੇ ਟੋਏ ’ਚ ਇਕ ਵਾਹਨ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਤਕਰੀਬਨ 8.30 ਵਜੇ ਤਿਲੀਆ ਡੈਮ ਪੁਲਸ ਚੌਕੀ ਖੇਤਰ ਦੇ ਅਧੀਨ ਪੈਂਦੇ ਪਿੰਡ ਕਾਂਕੋ 'ਚ ਵਾਪਰੀ।

ਤੇਲੰਗਾਨਾ ’ਚ ਤਿੰਨ ਦੀ ਮੌਤ

ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ਦੇ ਕੁਰਾਵੀ ਪਿੰਡ ’ਚ ਇਕ ਟਰੱਕ ਦੁਆਰਾ ਲਿਜਾਏ ਜਾ ਰਹੇ ਗ੍ਰੇਨਾਈਟ ਪੱਥਰ ਇਕ ਆਟੋ-ਰਿਕਸ਼ਾ ਉੱਤੇ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਡਿਪਟੀ ਸੁਪਰਡੈਂਟ ਆਫ਼ ਪੁਲਸ (ਮਹਿਬੂਬਾਬਾਦ ਟਾਊਨ) ਕੇ. ਸਦਈਆ ਦੇ ਅਨੁਸਾਰ ਦੋਰਨਾਕਲ ਮੰਡਲ ਦੇ ਮੁਗੋਰੀਗੁਡੇਮ ਪਿੰਡ ਦੇ 8 ਲੋਕ ਸ਼ਨੀਵਾਰ ਰਾਤ ਨੂੰ ਕੁਰਵੀ ਪਿੰਡ ਵਿਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕ ਆਟੋ-ਰਿਕਸ਼ਾ ’ਚ ਸਫ਼ਰ ਕਰ ਰਹੇ ਸਨ, ਜਦੋਂ ਇਕ ਟਰੱਕ ਤੋਂ ਕੁਝ ਵੱਡੇ ਗ੍ਰੇਨਾਈਟ ਪੱਥਰ ਆਟੋ-ਰਿਕਸ਼ਾ ’ਤੇ ਡਿੱਗ ਪਏ।

ਮਹਾਰਾਸ਼ਟਰ ’ਚ 12 ਮੌਤਾਂ

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਕੈਮੀਕਲ ਕੰਪਨੀ ਦੀ ਭੱਠੀ (ਬਾਇਲਰ) ’ਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਪਟਾਕਾ ਫੈਕਟਰੀ ’ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।


author

Manoj

Content Editor

Related News