ਇਕੋ ਰਾਤ ਟੁੱਟੇ 5 ਦੁਕਾਨਾਂ ਦੇ ਤਾਲੇ

Monday, Aug 21, 2017 - 03:53 AM (IST)

ਇਕੋ ਰਾਤ ਟੁੱਟੇ 5 ਦੁਕਾਨਾਂ ਦੇ ਤਾਲੇ

ਲਹਿਰਾਗਾਗਾ, (ਪ.ਪ., ਜਿੰਦਲ)— ਬੀਤੀ ਰਾਤ ਚੋਰ 5 ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।
ਜਾਣਕਾਰੀ ਅਨੁਸਾਰ ਚੋਰ ਬੀਤੀ ਰਾਤ ਅੜਕਵਾਸ ਦਰਵਾਜ਼ੇ ਵਿਖੇ ਸ਼ਕਤੀ ਗਿਫਟ ਹਾਊਸ, ਸੰਗਤਪੁਰਾ ਮਾਰਕੀਟ 'ਚ ਵਿਨੋਦ ਬੈਰਿੰਗ ਸਟੋਰ, ਗਿਆਨ ਕਰਿਆਨਾ ਸਟੋਰ ਤੇ ਅਗਰਵਾਲ ਇਲੈਕਟ੍ਰੀਸ਼ੀਅਨ ਤੋਂ ਇਲਾਵਾ ਇਕ ਹੋਰ ਦੁਕਾਨ ਦਾ ਤਾਲਾ ਤੋੜ ਕੇ ਇਨ੍ਹਾਂ 'ਚੋਂ ਸਿਰਫ ਨਕਦੀ ਚੋਰੀ ਕਰ ਕੇ ਲੈ ਗਏ । ਇਸ ਤੋਂ ਇਲਾਵਾ 2 ਮੋਟਰਸਾਈਕਲ ਵੀ ਚੋਰੀ ਹੋ ਗਏ। 
ਚੋਰ ਇਲੈਕਟ੍ਰੀਸ਼ੀਅਨ ਦੁਕਾਨ ਵਿਚ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਹਾਸਲ ਕਰਨ ਲਈ ਲੱਗੇ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਅਤੇ ਐੱਲ. ਈ. ਡੀ. ਵੀ ਲੈ ਕੇ ਰਫੂਚੱਕਰ ਹੋ ਗਏ ।
ਇਸ ਸਬੰਧੀ ਥਾਣਾ ਸਿਟੀ ਇੰਚਾਰਜ ਧਰਮਵੀਰ ਚੌਧਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਾਂ ਦੇ ਤਾਲੇ ਚੋਰਾਂ ਵੱਲੋਂ ਤੋੜੇ ਗਏ ਹਨ, ਉਨ੍ਹਾਂ 'ਤੇ ਜਾ ਕੇ ਦਕਾਨਦਾਰਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਨੂੰ ਦੇਖਿਆ ਜਾ ਰਿਹਾ ਤਾਂ ਜੋ ਚੋਰਾਂ ਦਾ ਜਲਦੀ ਤੋਂ ਜਲਦੀ ਪਤਾ ਲਾਇਆ ਜਾ ਸਕੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਦੁਕਾਨਦਾਰਾਂ ਨੂੰ ਕਈ ਵਾਰ ਚੌਕੀਦਾਰ ਰੱਖਣ ਦੀ ਬੇਨਤੀ ਵੀ ਕਰ ਚੁੱਕੇ ਹਨ ਪਰ ਚੌਕੀਦਾਰ ਨਹੀਂ ਰੱਖੇ ਗਏ । ਸਿਟੀ ਪੁਲਸ ਵੱਲੋਂ ਗਸ਼ਤ ਲਗਾਤਾਰ ਜਾਰੀ ਹੈ । ਜੋ 2 ਮੋਟਰਸਾਈਕਲ ਚੋਰੀ ਹੋਏ ਸਨ, ਉਨ੍ਹਾਂ ਵਿਚੋਂ ਇਕ ਮੋਟਰਸਾਈਕਲ ਮਿਲ ਗਿਆ ਹੈ ਅਤੇ ਇਕ ਦੀ ਭਾਲ ਜਾਰੀ  ਹੈ। 


Related News