ਹਵਾਲਾਤੀਆਂ ਕੋਲੋਂ 5 ਮੋਬਾਇਲ ਫੋਨ ਬਰਾਮਦ
Wednesday, Dec 29, 2021 - 12:12 AM (IST)
 
            
            ਅੰਮ੍ਰਿਤਸਰ(ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ ਜਾਂਚ ਦੌਰਾਨ ਵਾਰਡ ਨੰਬਰ 1 ਦੇ ਕਮਰੇ ਨੰਬਰ 5 ’ਚ ਬੰਦ ਹਵਾਲਾਤੀ ਰਾਕੇਸ਼ ਕੁਮਾਰ ਆਰਿਆ ਦੀ ਤਾਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 1 ਮੋਬਾਇਲ ਫੋਨ ਬਰਾਮਦ ਹੋਇਆ, ਜਦੋਂਕਿ ਇਸੇ ਤਰ੍ਹਾਂ ਉਸ ਦੇ ਨਾਲ ਇਸ ਕਮਰੇ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ ਲੱਡੂ, ਜਤਿੰਦਰ ਸਿੰਘ ਲੱਡੂ ਦੇ ਕਬਜ਼ੇ ’ਚੋਂ ਵੀ ਇਕ-ਇਕ ਮੋਬਾਇਲ ਫੋਨ ਬਰਾਮਦ ਹੋਇਆ, ਉਥੇ ਹੀ ਦੂਜੇ ਪਾਸੇ ਜਗਜੀਤ ਸਿੰਘ ਉਰਫ ਏਕਮ ਬਰਾਡ਼ ਦੀ ਜਾਂਚ ਦੌਰਾਨ ਉਸ ਦੇ ਕਬਜ਼ੇ ’ਚੋਂ ਵੀ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਵਧੀਕ ਜੇਲ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            