ਨਾਭਾ ਪੁਲਸ ਵੱਲੋਂ ਕਰਫਿਊ ਦੀ ਉਲੰਘਣਾ ਕਰਨ ’ਤੇ 5 ਵਿਅਕਤੀ ਗ੍ਰਿਫ਼ਤਾਰ
Friday, Apr 30, 2021 - 02:51 PM (IST)
ਨਾਭਾ (ਜੈਨ) : ਇੱਥੇ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਨ ’ਤੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅਲੌਹਰਾਂ ਕਲਾਂ ਕਰਫਿਊ ਦੌਰਾਨ ਬਿਨਾਂ ਮਤਲਬ ਸੜਕ ’ਤੇ ਘੁੰਮ ਰਿਹਾ ਸੀ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ। ਇੰਝ ਹੀ ਗੁਰਪ੍ਰੀਤ ਸਿੰਘ ਪੁੱਤਰ ਰਿਪੁਦਮਨ ਸਿੰਘ ਵਾਸੀ ਅਫ਼ਸਰ ਕਾਲੋਨੀ, ਤੇਜਵੀਰ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਪੁਰਾਣਾ ਹਾਥੀਖਾਨਾ, ਹਰਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਗੁਦਾਈਆ ਅਤੇ ਸੂਰ ਕੁਮਾਰ ਪੁੱਤਰ ਬਲਵੀਰ ਕੁਮਾਰ ਵਾਸੀ ਮੋਤੀਬਾਗ ਖ਼ਿਲਾਫ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਮਾਮਲੇ ਦਰਜ ਕੀਤੇ ਗਏ ਹਨ।
ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਬਿਨਾਂ ਸ਼ਨਾਖਤੀ/ਡਿਊਟੀ ਕਾਰਡ ਦੇ ਕਰਫਿਊ ਦੌਰਾਨ ਘਰ ਤੋਂ ਬਾਹਰ ਘੁੰਮਦਾ ਦੇਖਿਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ। ਦੁਕਾਨਾਂ ਦੇ ਚੋਰ ਮੋਰੀ ਦਰਵਾਜ਼ੇ ਖੋਲ੍ਹਣ ਵਾਲਿਆਂ ’ਤੇ ਵੀ ਪੁਲਸ ਨੇ ਸ਼ਿਕੰਜਾ ਕਸ ਲਿਆ ਹੈ।