5 ਕਰੋੜ ਦੀ ਹੈਰੋਇਨ ਸਣੇ ਕਾਬੂ
Wednesday, Sep 20, 2017 - 12:28 AM (IST)
ਫਿਰੋਜ਼ਪੁਰ/ਮਮਦੋਟ (ਕੁਮਾਰ, ਸੰਜੀਵ, ਧਵਨ) - ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਸਪੈਸ਼ਲ ਟਾਸਕ ਫੋਰਸ ਅਤੇ ਬੀ. ਐੱਸ. ਐੱਫ. ਨੇ ਇਕ ਸਮੱਗਲਰ ਨੂੰ ਇਕ ਕਿਲੋ ਹੈਰੋਇਨ ਸਣੇ ਕਾਬੂ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿ ਬਾਰਡਰ 'ਤੇ ਸਥਿਤ ਚੌਕੀ ਦੋਨਾ ਤੇਲੂ ਮੱਲ ਦੇ ਏਰੀਆ ਵਿਚ ਡੀ. ਐੱਸ. ਪੀ. ਕੁਲਦੀਪ ਸਿੰਘ ਸੋਈ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਅਤੇ ਬੀ. ਐੱਸ. ਐੱਫ. ਨੇ 2 ਪੈਕੇਟ ਹੈਰੋਇਨ (ਵਜ਼ਨ 500-500 ਗ੍ਰਾਮ) ਸਣੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਕੁਲਦੀਪ ਸਿੰਘ ਸੋਈ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਗੁਰਲਾਲ ਸਿੰਘ ਉਰਫ ਲਾਲੀ ਵਾਸੀ ਹੁਸ਼ਿਆਰਪੁਰ ਨਗਰ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ। ਪੁਲਸ ਵੱਲੋਂ ਸਮੱਗਲਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਹੜੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਲੀਵਰ ਕੀਤੀ ਗਈ ਸੀ ਤੇ ਇਹ ਕਿਥੇ ਵੇਚੀ ਜਾਣੀ ਸੀ।
