ਚੂਰਾ ਪੋਸਤ, ਨਜਾਇਜ਼ ਸ਼ਰਾਬ ਅਤੇ ਠੇਕਾ ਸ਼ਰਾਬ ਸਮੇਤ 5 ਗ੍ਰਿਫਤਾਰ
Thursday, Jul 13, 2017 - 04:21 PM (IST)

ਫਿਰੋਜ਼ਪੁਰ(ਕੁਮਾਰ)—ਫਿਰਜ਼ਪੁਰ ਦੇ ਪਿੰਡ ਲੁਹਾਮ, ਭੜਾਨਾ ਅਤੇ ਫਿਰਜ਼ਪੁਰ ਸ਼ਹਿਰ ਦੇ ਵੱਖ ਵੱਖ ਏਰੀਆ ਵਿਚ ਥਾਣਾ ਘੱਲ ਖੁਰਦ, ਮੱਲਾਂਵਾਲਾ ਤੇ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਚੂਰਾ ਪੋਸਤ, ਨਜਾਇਜ਼ ਸ਼ਰਾਬ ਅਤੇ ਠੇਕਾ ਸ਼ਰਾਬ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 500 ਗ੍ਰਾਮ ਚੂਰਾ ਪੋਸਤ ਸਮੇਤ ਵਜੀਰ ਮੁਹੰਮਦ ਉਰਫ ਛੋਟੂ ਨੂੰ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਥਾਣਾ ਮੱਲਾਂਵਾਲਾ ਦੇ ਐਚ. ਸੀ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੜਾਨਾ ਦੇ ਏਰੀਆ ਵਿਚ ਪੁਲਸ ਨੇ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਐਚ. ਸੀ. ਬੋਹੜ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਿੱਕਰ ਸਿੰਘ ਨੂੰ ਸਵਾ 30 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।
ਥਾਣਾ ਸਿਟੀ ਫਿਰਜ਼ਪੁਰ ਦੇ ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 4 ਬੋਤਲਾਂ ਸ਼ਰਾਬ ਠੇਕਾ ਦੇਸੀ ਅਤੇ ਅੰਗਰੇਜ ਸਮੇਤ ਸੁਭਾਸ਼ ਉਰਫ ਬਾਸ਼ਾ ਨੂੰ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਐਚ. ਸੀ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੇ ਗੁਰਪ੍ਰਤਾਪ ਸਿੰਘ ਉਰਫ ਗੋਗੀ ਨੂੰ ਸਵਾ 55 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।