ਦਰੱਖਤ ਨਾਲ ਫਾਹ ਲਾ ਕੇ 40 ਸਾਲ ਦੀ ਮਹਿਲਾ ਨੇ ਕੀਤੀ ਖੁਦਕੁਸ਼ੀ

Wednesday, Apr 28, 2021 - 01:02 AM (IST)

ਦਰੱਖਤ ਨਾਲ ਫਾਹ ਲਾ ਕੇ 40 ਸਾਲ ਦੀ ਮਹਿਲਾ ਨੇ ਕੀਤੀ ਖੁਦਕੁਸ਼ੀ

ਜਲੰਧਰ, (ਮਹੇਸ਼)- ਦਿਹਾਤ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਪੈਂਦੇ ਪਿੰਡ ਭੋਜੋਵਾਲ ਵਿਚ ਇਕ ਦਰੱਖਤ ਨਾਲ ਫਾਹ ਲਾ ਕੇ ਮਹਿਲਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਚ. ਓ. ਪਤਾਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੋਜੋਵਾਲ ਵਿਚ ਕੱਚੇ ਰਸਤੇ ’ਤੇ ਮੱਕੀ ਦੇ ਖੇਤਾਂ ਦੇ ਨੇੜੇ ਦਰੱਖਤ ਨਾਲ ਇਕ ਮਹਿਲਾ ਦੀ ਲਾਸ਼ ਲਟਕ ਰਹੀ ਸੀ, ਜਿਸ ’ਤੇ ਏ. ਐੱਸ. ਆਈ. ਚਮਨ ਲਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮਹਿਲਾ ਦੀ ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰ ਕੇ ਆਪਣੇ ਕਬਜ਼ੇ ਵਿਚ ਲੈਣ ਦੇ ਬਾਅਦ ਜਾਂਚ ਸ਼ੁਰੂ ਕੀਤੀ। ਥਾਣਾ ਪਤਾਰਾ ਦੇ ਮੁਖੀ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇਖਣ ਵਿਚ ਪ੍ਰਵਾਸੀ ਲੱਗਦੀ ਹੈ ਅਤੇ ਉਸ ਦੀ ਉਮਰ 40 ਸਾਲ ਦੇ ਕਰੀਬ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਮਹਿਲਾ ਦੀ ਪਛਾਣ ਨਹੀਂ ਹੋਈ ਹੈ। ਆਸ-ਪਾਸ ਦੇ ਏਰੀਏ ਵਿਚ ਵੀ ਉਸ ਬਾਰੇ ਪੁੱਛਗਿੱਛ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਲੱਗਾ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ 174 ਦੀ ਕਾਰਵਾਈ ਕਰਦੇ ਹੋਏ ਮਹਿਲਾ ਦੀ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਐੱਸ. ਐੱਚ. ਓ. ਮੁਤਾਬਕ ਮਹਿਲਾ ਦੀ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਹੋਵੇਗੀ। ਪੋਸਟਮਾਰਟਮ ਮਹਿਲਾ ਦੀ ਪਛਾਣ ਨਾ ਹੋਣ ’ਤੇ 72 ਘੰਟਿਆਂ ਬਾਅਦ ਪੁਲਸ ਵੱਲੋਂ ਆਪਣੇ ਪੱਧਰ ’ਤੇ ਕਰਵਾਇਆ ਜਾਵੇਗਾ।


author

Bharat Thapa

Content Editor

Related News