ਦਿੱਲੀ : 4 ਸਾਲਾ ਬੱਚੀ ਨਾਲ ਦਰਿੰਦਗੀ, ਹਸਪਤਾਲ ''ਚ ਲੋਕਾਂ ਨੇ ਕੀਤੀ ਭੰਨ-ਤੋੜ

Wednesday, Jun 19, 2019 - 01:46 AM (IST)

ਦਿੱਲੀ : 4 ਸਾਲਾ ਬੱਚੀ ਨਾਲ ਦਰਿੰਦਗੀ, ਹਸਪਤਾਲ ''ਚ ਲੋਕਾਂ ਨੇ ਕੀਤੀ ਭੰਨ-ਤੋੜ

ਨਵੀਂ ਦਿੱਲੀ— ਰਾਜਧਾਨੀ ਦਿੱਲੀ ਇਕ ਵਾਰ ਫਿਰ ਸ਼ਰਮਸਾਰ ਹੋ ਗਈ ਹੈ। ਬਾਹਰੀ ਦਿੱਲੀ ਦੇ ਬਵਾਨਾ ਇਲਾਕੇ 'ਚ 4 ਸਾਲਾ ਬੱਚੀ ਨਾਲ ਦਰਿੰਦਗੀ ਕੀਤੀ ਗਈ। ਬੱਚੀ ਨਾਲ ਜਿਨਸੀ ਸ਼ੋਸ਼ਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੱਚੀ ਨਾਲ ਹੋਈ ਹੈਵਾਨੀਅਤ ਨੂੰ ਦੇਖ ਕੇ ਲੋਕਾਂ ਦਾ ਗੁੱਸਾ 7ਵੇਂ ਆਸਮਾਨ 'ਤੇ ਪਹੁੰਚ ਗਿਆ।
ਮੀਡੀਆ ਰਿਪੋਰਟ ਮੁਤਾਬਕ 45 ਸਾਲ ਦੇ ਸ਼ਖਸ ਨੇ ਬੱਚੀ ਨਾਲ ਹੈਵਾਨੀਅਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਬੱਚੀ ਨੂੰ ਮੈਡੀਕਲ ਲਈ ਮਹਾਰਿਸ਼ੀ ਵਾਲਮਿਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਬਾਰੇ ਜਾਣ ਕੇ ਲੋਕਾਂ ਦਾ ਗੁੱਸਾ ਭੜਕ ਗਿਆ, ਜਿਸ ਤੋਂ ਬਾਅਦ ਦਰਜਨਾਂ ਲੋਕ ਹਸਪਤਾਲ ਪਹੁੰਚ ਗਏ। ਲੋਕਾਂ ਨੇ ਹਸਪਤਾਲ 'ਚ ਆਪਣਾ ਗੁੱਸਾ ਕੱਢਿਆ।
ਗੁੱਸੇ ਹੋਏ ਲੋਕਾਂ ਦੀ ਭੀੜ ਨੇ ਹਸਪਤਾਲ 'ਚ ਹੰਗਾਮਾ ਤੇ ਭੰਨ-ਤੋੜ ਕੀਤੀ। ਮਾਮਲਾ ਵਧਦਾ ਦੇਖ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਫੋਰਸ ਪਹੁੰਚ ਗਈ। ਪੁਲਸ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਸ਼ਾਂਤ ਕਰਵਾਇਆ। ਮਾਮਲੇ ਚ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ। ਤੁਹਾਨੂੰ ਦੱਸ ਦਈਏ ਕ ਰਾਜਧਾਨੀ ਦਿੱਲੀ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਬੱਚੀ ਨਾਲ ਰੇਪ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਸ ਤੇ ਪ੍ਰਸ਼ਾਸਨ ਅਪਰਾਧ ਨੂੰ ਰੋਕਣ 'ਚ ਅਸਫਲ ਹੈ, ਜਿਸ ਕਾਰਨ ਲੋਕਾਂ 'ਚ ਭਾਰੀ ਗੁੱਸਾ ਤੇ ਨਾਰਾਜ਼ਗੀ ਹੈ।


author

Inder Prajapati

Content Editor

Related News