ਧੋਖਾਦੇਹੀ ਦੇ ਕੇਸ ''ਚ 4 ਸਾਲ ਦੀ ਸਜ਼ਾ
Tuesday, Oct 03, 2017 - 07:00 AM (IST)

ਨਾਭਾ(ਭੁਪਿੰਦਰ ਭੂਪਾ)- ਨਰਿੰਦਰ ਸਿੰਘ ਵਾਸੀ ਨਾਭਾ ਨਾਲ 11 ਲੱਖ ਅਤੇ ਜਗਦੇਵ ਸਿੰਘ ਵਾਸੀ ਨੌਹਰਾ ਨਾਲ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਕੇਸ ਵਿਚ ਮਾਣਯੋਗ ਐੈੱਚ. ਐੈੱਸ. ਦਿਓਲ ਨਾਭਾ ਦੀ ਅਦਾਲਤ ਨੇ ਐਡਵੋਕੇਟ ਇੰਦਰਜੀਤ ਸਿੰਘ ਗੁਰਾਇਆ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਅਲੀਪੁਰ ਥਾਣਾ ਅਮਰਗੜ੍ਹ ਨੂੰ 2-2 ਸਾਲ ਦੀ ਦੋਵਾਂ ਕੇਸਾਂ ਵਿਚ ਸਜ਼ਾ ਸੁਣਾਈ ਹੈ। ਵਰਨਣਯੋਗ ਹੈ ਕਿ ਬਲਵਿੰਦਰ ਸਿੰਘ ਪਹਿਲਾਂ ਹੀ 28 ਲੱਖ ਦੇ ਚੈੱਕ ਬਾਊਂਸ ਦੇ ਮਾਮਲੇ ਵਿਚ ਸਜ਼ਾ ਕੱਟ ਚੁੱਕਾ ਹੈ। ਉਸ ਖਿਲਾਫ ਚੈੱਕ ਦੀ ਪੇਮੈਂਟ ਰਿਕਵਰੀ ਤੋਂ ਇਲਾਵਾ ਵੱਖ-ਵੱਖ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ।