ਚੰਡੀਗੜ੍ਹ 'ਚ ਪੈਰ ਪਸਾਰ ਰਿਹੈ 'ਕੋਰੋਨਾ', ਫਿਰ 4 ਨਵੇਂ ਮਾਮਲੇ ਆਏ ਸਾਹਮਣੇ
Monday, Jun 08, 2020 - 01:54 PM (IST)
ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਨੂੰ ਤਾਂ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲਿਆ ਹੀ ਹੋਇਆ ਪਰ ਹੁਣ ਇਹ ਖਤਰਨਾਕ ਵਾਇਰਸ ਸ਼ਹਿਰ ਦੇ ਹੋਰ ਹਿੱਸਿਆਂ 'ਚ ਆਪਣੇ ਨਵੇਂ ਘਰ ਬਣਾ ਰਿਹਾ ਹੈ। ਹੁਣ ਸ਼ਹਿਰ ਦੇ ਮਨੀਮਾਜਰ ਅਤੇ ਪਿੰਡ ਦਰੀਆ 'ਚ ਕੋਰੋਨਾ ਨੇ ਘੁਸਪੈਠ ਕੀਤੀ ਹੈ। ਪਿੰਡ ਦਰੀਆ ਦੇ 33 ਸਾਲਾ ਸੀ. ਆਈ. ਐਸ. ਐਫ. ਦੇ ਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਸੀ. ਆਈ. ਐਸ. ਐਫ. ਜਵਾਨ ਦੀ ਪਤਨੀ 'ਚ ਵੀ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜ਼ੀਰਕਪੁਰ : ਛੱਤਬੀੜ ਦੇ ਜੰਗਲਾਂ 'ਚ ਦਰੱਖਤ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼
ਇਸ ਤੋਂ ਇਲਾਵਾ ਸੈਕਟਰ-41 ਦਾ ਇਕ ਨੌਜਵਾਨ ਅਤੇ ਬਾਪੂਧਾਮ ਕਾਲੋਨੀ ਤੋਂ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਹੁਣ ਸ਼ਹਿਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 318 ਹੋ ਗਈ ਹੈ, ਜਦੋਂ ਕਿ 274 ਲੋਕ ਠੀਕ ਹੋ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ 5 ਲੋਕ ਹੁਣ ਤੱਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਅੱਜ ਖੁੱਲ੍ਹਣਗੇ ਸ਼ਾਪਿੰਗ ਮਾਲ, ਬੱਚਿਆਂ ਸਮੇਤ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਇਜਾਜ਼ਤ