ਨਸ਼ੇ ਵਾਲੇ ਪਦਾਰਥ ਤੇ ਡਰੱਗ ਮਨੀ ਸਮੇਤ 4 ਗ੍ਰਿਫ਼ਤਾਰ

Sunday, Oct 20, 2024 - 01:38 PM (IST)

ਨਸ਼ੇ ਵਾਲੇ ਪਦਾਰਥ ਤੇ ਡਰੱਗ ਮਨੀ ਸਮੇਤ 4 ਗ੍ਰਿਫ਼ਤਾਰ

ਮਹਿਲ ਕਲਾ (ਹਮੀਦੀ) : ਥਾਣਾ ਠੁੱਲੀਵਾਲ ਪੁਲਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ 4 ਨੌਜਵਾਨਾਂ ਨੂੰ 150 ਗ੍ਰਾਮ ਨਸ਼ੇ ਵਾਲੇ ਪਦਾਰਥ, 1 ਲੱਖ ਡਰੱਗ ਮਨੀ ਅਤੇ ਕਾਰ ਸਮੇਤ ਕਾਬੂ ਕਰ ਕੇ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਠੁੱਲੀਵਾਲ ਦੇ ਐੱਸ. ਐੱਚ. ਓ. ਸ਼ਰੀਫ ਖਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਐੱਸ. ਐੱਸ. ਪੀ. ਬਰਨਾਲਾ ਸੰਦੀਪ ਮਲਕ ਦੀ ਅਗਵਾਈ ਹੇਠ ਜ਼ਿਲ੍ਹੇ ਭਰ ’ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ।

ਇਸ ਤਹਿਤ ਪੁਲਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀ. ਐੱਸ. ਪੀ. ਸੁਬੇਗ ਸਿੰਘ ਦੇ ਨਿਰਦੇਸ਼ਾਂ ਤਹਿਤ ਪੁਲਸ ਪਾਰਟੀ ਵੱਲੋਂ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਠੁੱਲੀਵਾਲ ਤੋਂ ਖਿਆਲੀ ਨੂੰ ਜਾਂਦੀ ਲਿੰਕ ਸੜਕ ਦੇ ਵਿਚਕਾਰ ਦੀ ਲੰਘਦੇ ਰਜਬਾਹੇ ਦੀ ਪਟੜੀ ’ਤੇ ਖੜ੍ਹੀ ਇਕ ਕਾਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਤਲਾਸ਼ੀ ਲੈਣ ’ਤੇ 150 ਗ੍ਰਾਮ ਨਸ਼ੇ ਵਾਲਾ ਪਦਾਰਥ, 1 ਲੱਖ ਡਰੱਗ ਮਨੀ ਸਮੇਤ 4 ਨੌਜਵਾਨਾਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਰਣਜੀਤ ਸਿੰਘ ਦੀਪਾ ਵਾਸੀ ਦੌਧਰ, ਅਕਾਸ਼ਦੀਪ ਸਿੰਘ ਲਾਡੀ, ਰਾਜਵਿੰਦਰ ਸਿੰਘ ਵਾਸੀ ਭਾਈ ਰੂਪਾ ਅਤੇ ਗੁਰਦੀਪ ਸਿੰਘ ਕਾਲਾ ਵਾਸੀ ਸਲਾਬਤਪੁਰਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਥਾਣਾ ਠੁੱਲੀਵਾਲ ਪੁਲਸ ਵੱਲੋਂ ਕਾਬੂ ਕੀਤੇ ਚਾਰੇ ਨੌਜਵਾਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News