ਲੁੱਟਾਂ-ਖੋਹਾਂ ਕਰਨ ਵਾਲਾ 4 ਮੈਂਬਰੀ ਗਿਰੋਹ 2 ਘੰਟਿਆਂ ’ਚ ਕਾਬੂ
Saturday, Aug 28, 2021 - 12:19 AM (IST)
ਮਾਨਸਾ (ਸੰਦੀਪ ਮਿੱਤਲ) - ਪੈਟਰੋਲ ਪੰਪ ਦੇ ਮੈਨੈਜਰ ਕੋਲੋਂ 1 ਲੱਖ ਰੁਪਏ ਦੀ ਨਕਦੀ ਖੋਹਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹਮਾਰਾ ਪੈਟਰੋਲ ਪੰਪ ਪਿੰਡ ਦਾਨੇਵਾਲਾ (ਝੁਨੀਰ) ਦੇ ਮੈਨੇਜਰ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਨੇਵਾਲਾ ਨੇ ਦੱਸਿਆ ਕਿ ਪੈਟਰੋਲ ਪੰਪ ਦੀ ਸੇਲ ਦੀ 1 ਲੱਖ ਰੁਪਏ ਦੀ ਨਕਦੀ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੁਨੀਰ ਬੈਂਕ ’ਚ ਜਾ ਰਿਹਾ ਸੀ ਤਾਂ ਰਸਤੇ ’ਚ 2 ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰਿਆਂ ਨੇ ਪਿਸਤੌਲ ਅਤੇ ਮਾਰੂ ਹਥਿਆਰਾਂ ਦੀ ਨੋਕ ’ਤੇ ਉਸ ਕੋਲੋਂ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਲੁਟੇਰੇ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ।
ਇਹ ਵੀ ਪੜ੍ਹੋ - ਅਮਰੀਕਾ ਨੂੰ ਭਾਰੀ ਪੈ ਸਕਦੀ ਹੈ ਗਲਤੀ, ਤਾਲਿਬਾਨ ਨੂੰ ਸੌਂਪੀ 'ਦੁਸ਼ਮਣਾਂ' ਦੀ ਸੂਚੀ
ਪ੍ਰੈੱਸ ਕਾਨਫਰੰਸ ਦੌਰਾਨ ਡਾ. ਨਰਿੰਦਰ ਭਾਰਗਵ ਸੀਨੀਅਰ ਕਪਤਾਨ ਨੇ ਦੱਸਿਆ ਗਿਆ ਕਿ ਇਤਲਾਹ ਮਿਲਣ ’ਤੇ ਮਾਨਸਾ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰ ਕੇ ਅਮਰਜੀਤ ਸਿੰਘ ਡੀ. ਐੱਸ. ਪੀ. ਸਰਦੂਲਗੜ੍ਹ ਅਤੇ ਤਰਸੇਮ ਮਸੀਹ ਡੀ. ਐੱਸ. ਪੀ. (ਡੀ.) ਮਾਨਸਾ ਦੀ ਅਗਵਾਈ ਹੇਠ ਐੱਸ. ਆਈ. ਕੇਵਲ ਸਿੰਘ ਕਾਰਜਕਾਰੀ ਮੁੱਖ ਅਫਸਰ ਥਾਣਾ ਝੁਨੀਰ ਸਮੇਤ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਚਾਰੇ ਮੁਲਜ਼ਮਾਂ ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ, ਜਗਤਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀਅਨ ਭੁੱਚੋ ਕਲਾਂ, ਹਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਬਾਠ ਹਾਲ ਗਲੀ ਨੰ.10 ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਹਿਰਾ ਸੋਧਾਂ (ਬਠਿੰਡਾ) ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਗ੍ਰਿਫਤਾਰ ਲੁਟੇਰਿਆਂ ਕੋਲੋਂ ਮੌਕੇ ਤੋਂ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਕਾਰਤੂਸ, 1 ਖਿਲੌਣਾ ਪਿਸਟਲ (ਬਿਲਕੁਲ 9 ਐੱਮ. ਐੱਮ. ਦੀ ਤਰ੍ਹਾਂ), ਪਾਈਪ ਲੋਹਾ ਵਿਚ ਫਿੱਟ ਦੰਦੇਦਾਰ ਗਰਾਰੀ (ਗੰਡਾਸੀ ਦੀ ਤਰ੍ਹਾਂ), 1 ਪਲਸਰ ਮੋਟਰਸਾਈਕਲ, 1 ਮੋਟਰਸਈਕਲ ਬਿਨਾਂ ਨੰਬਰੀ, 1 ਓਪੋ ਕੰਪਨੀ ਦਾ ਮੋਬਾਇਲ ਅਤੇ ਲੁੱਟੀ ਰਕਮ 1 ਲੱਖ ਰੁਪਏ ਦੀ ਨਕਦੀ ਵੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।