4 ਨਕਾਬਪੋਸ਼ ਲੁਟੇਰਿਆਂ ਨੇ ਪਿਉ-ਪੁੱਤ ਕੋਲੋਂ 1.87 ਲੱਖ ਖੋਹੇ

Saturday, Nov 04, 2017 - 07:43 AM (IST)

4 ਨਕਾਬਪੋਸ਼ ਲੁਟੇਰਿਆਂ ਨੇ ਪਿਉ-ਪੁੱਤ ਕੋਲੋਂ 1.87 ਲੱਖ ਖੋਹੇ

ਅਜਨਾਲਾ, (ਬਾਠ)- ਸਥਾਨਕ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਕੋਲ ਡੇਰਾ ਬਾਬਾ ਨਾਨਕ ਰੋਡ 'ਤੇ ਸ਼ਹਿਰ 'ਚ ਅਨੋਖ ਸਿੰਘ ਵਾਸੀ ਜਸਰਾਊਰ ਕੋਲੋਂ 2 ਮੋਟਰਸਾਈਕਲਾਂ 'ਤੇ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ 1 ਲੱਖ 87 ਹਜ਼ਾਰ ਰੁਪਏ ਦੀ ਨਕਦ ਰਕਮ ਲੁੱਟ ਕੇ ਫਰਾਰ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਨੋਖ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜਸਰਾਊਰ ਨੇ ਦੱਸਿਆ ਕਿ ਮੈਂ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹਾਂ ਤੇ ਮੈਂ ਆਪਣੇ ਲੜਕੇ ਮੁਖਤਾਰ ਸਿੰਘ ਨਾਲ ਦੁਪਹਿਰ ਤਕਰੀਬਨ 12:30 ਵਜੇ ਸਟੇਟ ਬੈਂਕ ਆਫ ਇੰਡੀਆ ਤੋਂ 90 ਹਜ਼ਾਰ ਅਤੇ ਆਈ. ਡੀ. ਬੀ. ਆਈ. ਬੈਂਕ ਚੋਗਾਵਾਂ ਰੋਡ ਤੋਂ 97 ਹਜ਼ਾਰ ਰੁਪਏ ਲੋਕਾਂ ਨੂੰ ਦੁੱਧ ਦੇ ਪੈਸੇ ਦੇਣ ਲਈ ਕਢਵਾਏ ਸਨ, ਜਿਸ ਤੋਂ ਬਾਅਦ ਮੈਂ ਅਤੇ ਮੇਰਾ ਲੜਕਾ ਦਾਣਾ ਮੰਡੀ ਅਜਨਾਲਾ ਵਿਖੇ ਆਪਣੀ ਮਹਿੰਦਰਾ ਜੀਪ 'ਚ ਸਵਾਰ ਹੋ ਕੇ ਚਲੇ ਗਏ। ਸ਼ਾਮ ਕਰੀਬ 6:30 ਵਜੇ ਦਾ ਸਮਾਂ ਹੋਵੇਗਾ ਕਿ ਮੈਂ ਆਪਣੇ ਲੜਕੇ ਨਾਲ ਅਜਨਾਲਾ ਤੋਂ ਰਮਦਾਸ ਮੁੱਖ ਰੋਡ 'ਤੇ ਸਥਿਤ ਅਰੋੜਾ ਮੈਡੀਕਲ ਸਟੋਰ ਦੀ ਦੁਕਾਨ ਦੇ ਸਾਹਮਣੇ ਗੱਡੀ ਖੜ੍ਹੀ ਕੀਤੀ ਤੇ ਮੇਰਾ ਲੜਕਾ ਸਾਮਾਨ ਲੈਣ ਲਈ ਗੱਡੀ 'ਚੋਂ ਉਤਰ ਕੇ ਗਿਆ ਤਾਂ ਪਿੱਛੋਂ ਆਏ 2 ਮੋਟਰਸਾਈਕਲਾਂ 'ਤੇ 4 ਨਕਾਬਪੋਸ਼ ਵਿਅਕਤੀ ਗੱਡੀ ਦੀ ਡਰਾਈਵਰ ਵਾਲੀ ਸਾਈਡ ਤੋਂ ਮੇਰੇ ਹੱਥ ਵਿਚ ਲੋਈ 'ਚ ਲਪੇਟੇ ਪੈਸੇ ਅਤੇ ਰੋਟੀ ਵਾਲੇ ਭਾਂਡੇ ਖੋਹ ਕੇ ਫਰਾਰ ਹੋ ਗਏ।
ਮੌਕੇ 'ਤੇ ਪਹੁੰਚੇ ਐੱਸ. ਐੱਚ. À. ਅਜਨਾਲਾ ਪਰਮਵੀਰ ਸਿੰਘ ਨੇ ਹੋਈ ਲੁੱਟ-ਖੋਹ ਦਾ ਜਾਇਜ਼ਾ ਲਿਆ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਕਾਨ ਨੇੜੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।


Related News